ਹੁਣ Whatsapp ਬਿਨਾਂ ਇੰਟਰਨੈੱਟ ਦੇ ਚੱਲੇਗਾ, ਫੋਨ Switch off ਹੋਣ ‘ਤੇ ਵੀ ਕਰ ਸਕੋਗੇ ਇਸਤੇਮਾਲ, ਜਾਣੋ ਕਿਵੇਂ

by

ਤਕਨਾਲੋਜੀ: Whatsapp ਨੇ 2015 'ਚ Whatsapp Web ਰਿਲੀਜ਼ ਕੀਤਾ ਸੀ। ਹਾਲਾਂਕਿ, Whatsapp Web ਚਲਾਉਣ ਲਈ ਯੂਜ਼ਰ ਨੂੰ ਹਾਲੇ ਵੀ ਆਪਣੇ ਸਮਾਰਟਫੋਨ 'ਚ ਇੰਟਰਨੈੱਟ ਕੁਨੈਕਸ਼ਨ ਦੀ ਜ਼ਰੂਰਤ ਹੁੰਦੀ ਹੈ। ਇੰਟਰਨੈੱਟ ਕੁਨੈਕਸ਼ਨ ਦੇ ਨਾਲ-ਨਾਲ ਯੂਜ਼ਰ ਨੇ ਆਪਣਾ ਸਮਾਰਟਫੋਨ, ਲੈਪਟਾਪ ਜਾਂ ਪਰਸਨਲ ਕੰਪਿਊਟਰ ਦੀ ਰੇਂਜ 'ਚ ਵੀ ਰੱਖਿਆ ਹੁੰਦਾ ਹੈ ਪਰ ਜਲਦ ਹੀ ਇਸ ਵਿਚ ਬਦਲਾਅ ਹੋ ਸਕਦਾ ਹੈ। Whatsapp ਆਪਣੇ ਪਲੈਟਫਾਰਮ 'ਤੇ ਇਕ ਮਲਟੀ-ਪਲੈਟਫਾਰਮ ਸੁਪੋਰਟ ਐਡ ਕਰਨ ਵਾਲਾ ਹੈ।

ਇਸ ਦਾ ਮਤਲਬ ਇਹ ਹੈ ਕਿ Whatsapp ਯੂਜ਼ਰ ਜਲਦ ਹੀ ਆਪਣੇ Whatsapp ਅਕਾਊਂਟ ਨੂੰ ਮਲਟੀਪਲ ਡਿਵਾਈਸਿਜ਼ 'ਤੇ ਇਸਤੇਮਾਲ ਕਰ ਸਕਣਗੇ। ਸੌਖੇ ਸ਼ਬਦਾਂ 'ਚ ਸਮਝਾਈਏ ਤਾਂ ਜੇਕਰ ਤੁਸੀਂ ਆਪਣੇ iphone 'ਤੇ ਆਪਣੇ ਅਕਾਊਂਟ ਨੂੰ ਐਕਸੈੱਸ ਕਰ ਰਹੇ ਹੋ ਤਾਂ ਤੁਸੀਂ ਉਹ ਅਕਾਊਂਟ iPad ਅਤੇ ਆਪਣੇ ਲੈਪਟਾਪ 'ਤੇ ਵੀ ਇਸਤੇਮਾਲ ਕਰ ਸਕੋਗੇ। ਇਸ ਸਿਸਟਮ ਦੀ ਖਾਸ ਗੱਲ ਇਹ ਹੈ ਕਿ Whatsapp Web ਤੋਂ ਅਲੱਗ, ਇਸ ਵਿਚ ਤੁਹਾਨੂੰ ਐਕਟਿਵ ਇੰਟਰਨੈੱਟ ਕੁਨੈਕਸ਼ਨ ਦੀ ਜ਼ਰੂਰਤ ਨਹੀਂ ਪਵੇਗੀ। ਇਸ ਨਵੇਂ ਮਲਟੀ-ਪਲੈਟਫਾਰਮ ਸਿਸਟਮ 'ਚ ਯੂਜ਼ਰ ਨੂੰ ਸਮਾਰਟਫੋਨ ਜਾਂ ਕਿਸੇ ਹੋਰ ਪ੍ਰਾਇਮਰੀ ਡਿਵਾਈਸ ਦੀ ਜ਼ਰੂਰਤ ਨਹੀਂ ਪਵੇਗੀ। ਇਸ ਦਾ ਮਤਲਬ ਹੈ ਕਿ ਇਸ ਸਿਸਟਮ ਦੇ ਆਉਣ ਤੋਂ ਬਾਅਦ ਜੇਕਰ ਤੁਹਾਡਾ ਫੋਨ ਸਵਿੱਚ ਆਫ ਹੋਵੇਗਾ ਤਾਂ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕੋਗੇ।

ਇਸ ਦੇ ਨਾਲ ਹੀ ਐਪ, ਯੂਨੀਵਰਸਲ ਵਿੰਡੋਜ਼ ਪਲੈਟਫਾਰਮ (UWP) 'ਤੇ ਵੀ ਕੰਮ ਕਰ ਰਹੀ ਹੈ। ਇਸ ਨਾਲ ਯੂਜ਼ਰ ਫੋਨ ਐਪ ਹੋਣ 'ਤੇ ਵੀ ਐਪ ਨੂੰ ਆਪਣੇ ਪਰਸਨਲ ਕਪੂਟੇਰਸ 'ਤੇ ਇਸਤੇਮਾਲ ਕਰ ਸਕਣਗੇ। WaBetaInfo ਦੇ ਬਲਾਗ ਅਨੁਸਾਰ, ਕੰਪਨੀ ਨੇ ਇਨ੍ਹਾਂ ਦੋ ਫੀਚਰਜ਼ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਇਸ ਨੂੰ ਰੋਲ-ਆਊਟ ਕਰਨ ਦੀ ਤਰੀਕ ਹਾਲੇ ਸਾਹਮਣੇ ਨਹੀਂ ਆਈ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।