ਜਾਣੋ ਟੋਰੰਟੋ ਵਿਚ ਵਿਕਟੋਰੀਆ ਡੇ ਤੇ ਕੀ ਖੁੱਲੇਗਾ ਅਤੇ ਕੀ ਰਹਿਗਾ ਬੰਦ ?

by mediateam

ਟੋਰੰਟੋ, 20 ਮਈ , ਰਣਜੀਤ ਕੌਰ ( NRI MEDIA )

ਟੋਰੰਟੋ ਵਿਚ ਵਿਕਟੋਰੀਆ ਡੇ ਦੇ ਵੀਕੇਂਡ ਤੇ ਟੀਟੀਸੀ ਛੁੱਟੀ ਦੀ ਅਨੁਸੂਚੀ ਤੇ ਚਲੇਗਾ , ਗੋ ਟਰਾਂਜ਼ਿਟ ਇਸ ਦਿਨ ਵਿਕਟੋਰੀਆ ਡੇ ਲਈ ਕੰਮ ਕਰੇਗਾ , ਇਸ ਤੋ ਇਲਾਵਾ ਟੋਰੰਟੋ ਚਿੜੀਆ ਘਰ, ਰਾਯਲ ਓਨਟਾਰੀਓ ਮਿਊਜ਼ੀਅਮ, ਸੀ ਐਨ ਟਾਵਰ, ਕਾਸਾਂ ਲੋਮਾ ,ਹਾਕੀ ਹਾਲ ਆਫ ਫੇਮ, ਓਨਟਾਰੀਓ ਸਾਇੰਸ ਸੈਂਟਰ ਅਤੇ ਰੀਪਲੇ 'ਸ ਐਕੁਅਰੀਅਮ ਖੁੱਲ੍ਹੇ ਰਹਿਣਗੇ ,ਇਸ ਤੋ ਇਲਾਵਾ ਬਹੁਤ ਸਾਰੇ ਸ਼ਾਪਿੰਗ ਮੌਲ ਜਿਵੇਂ ਕਿ ਏਟਨ ਸੈਂਟਰ, ਵੋਘਣ ਮਿਲਜ਼ ਅਤੇ ਟੋਰੰਟੋ ਪ੍ਰੀਮੀਅਰ ਆਉਟਲੇਟਸ ਖੁੱਲ੍ਹੇ ਰਹਿਣਗੇ।


ਦੂਜੇ ਪਾਸੇ ਐਲ ਸੀ ਬੀ ਓ ਅਤੇ ਬੀਅਰ ਸਟੋਰ, ਸਰਕਾਰੀ ਦਫ਼ਤਰ, ਮਿਉਂਸੀਪਲ ਇਮਾਰਤਾਂ, ਬੈਂਕਾਂ, ਮੇਲਜ਼ ਦੀ ਡਿਲੀਵਰੀ ਅਤੇ ਜਨਤਕ ਲਾਈਬਰੇਰੀਆ ਵੀ ਬੰਦ ਰਹਿਣਗੀਆਂ , ਐਤਵਾਰ ਨੂੰ ਕੈਨੇਡਾ ਦੇ ਵੰਡਰਲੈਂਡ ਵਿਚ ਰਾਤੀ 10 ਵਜੇ ਪਟਾਕੇ ਚੱਲਣਗੇ ਜਿਸ ਦੀ ਐਂਟਰੀ ਪੈਸੇ ਲੈ ਕੇ ਹੋਵੇਗੀ , ਸੋਮਵਾਰ ਨੂੰ ਰਾਤੀ 9.45 ਤੇ ਐਸ਼ਬ੍ਰਿਜ 'ਸ ਬੇ ਤੇ ਆਸਮਾਨ ਵਿਚ ਪਟਾਕੇ ਚੱਲਣਗੇ।

ਸੂਤਰਾਂ ਮੁਤਾਬਕ ਕੈਨੇਡਾ ਵਿਚ ਕਵੀਨ ਵਿਕਟੋਰੀਆ ਦੇ ਜਨਮ ਦਿਨ ਨੂੰ ਵਿਕਰੋਟੀਆ ਡੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਜੋਂ ਕਿ ਹਰ ਸਾਲ ਮਈ ਦੇ ਆਖਰੀ ਸੋਮਵਾਰ ਨੂੰ ਮਨਾਇਆ ਜਾਂਦਾ ਹੈ।