ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੱਲਾਂਪੁਰ ਦਾਖਾ ਤੋਂ ਮੰਡਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਵਿਅਕਤੀ ਨੇ 2 ਮਹੀਨਿਆਂ ਦੀ ਬੱਚੀ ਦਾ ਅਸ਼ਲੀਲ ਹਰਕਤਾਂ ਕੀਤੀਆਂ ਹਨ। ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਬੱਚੀ ਦੀ ਮਾਂ ਨੇ ਬਿਆਨ 'ਚ ਦੋਸ਼ ਲਗਾਏ ਕਿ ਮੇਰੀ ਬੱਚੀ 2 ਮਹੀਨੇ 5 ਦਿਨ ਦੀ ਹੈ। ਸਾਡੇ ਘਰ ਕੋਲ ਮੇਰੇ ਸਹੁਰੇ ਪਰਿਵਾਰ ਦੇ ਰਿਸ਼ਤੇਦਾਰੀ 'ਚ ਅਕਸਰ ਗੁਰਬਿੰਦਰ ਸਿੰਘ ਸਾਡੇ ਘਰ ਆਉਂਦਾ ਜਾਂਦਾ ਰਹਿੰਦਾ ਸੀ।
ਬੀਤੀ ਦਿਨੀਂ ਮੈ ਘਰ 'ਚ ਮੌਜੂਦ ਸੀ ਤਾਂ ਬੱਚੀ ਨੂੰ ਖਿਡਾਉਣ ਲਈ ਸਾਡੇ ਘਰ ਆਇਆ ਤੇ ਮੈ ਰਸੋਈ 'ਚ ਕੰਮ ਕਰ ਰਹੀ ਸੀ। ਇਸ ਦੌਰਾਨ ਅਚਾਨਕ ਮੇਰੀ ਬੱਚੀ ਰੋਣ ਲੱਗ ਪਈ, ਜਿਸ ਨੂੰ ਮੈ ਦੇਖਣ ਗਈ ਤਾਂ ਗੁਰਬਿੰਦਰ ਸਿੰਘ ਬੱਚੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ, ਜਦੋ ਮੈ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਧਮਕੀਆਂ ਦਿੰਦਾ ਇਹ ਕਹਿ ਕੇ ਚਲਾ ਗਿਆ। ਉਸ ਨੇ ਧਮਕੀ ਦਿੰਦੇ ਕਿਹਾ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਤੈਨੂੰ ਤੇ ਤੇਰੀ ਧੀ ਨੂੰ ਜਾਨੋ ਮਾਰਨ ਦੇਵਾਂਗਾ। ਉਸ ਦਿਨ ਤੋਂ ਹੀ ਬੱਚੀ ਦੀ ਸਿਹਤ ਕਾਫੀ ਖ਼ਰਾਬ ਹੋ ਗਈ । ਜਿਸ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।