by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੈਂਗਲੂਰ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਪੁਲਿਸ ਨੇ ਸਕੂਲ ਦੇ ਅੰਦਰ ਕਮਰੇ 'ਚ ਪੀੜਤ 10 ਸਾਲਾਂ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੇ ਦੋਸ਼ 'ਚ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੋਸ਼ੀ ਸਕੂਲ ਦਾ ਮਾਲਕ ਵੀ ਹੈ । ਇਹ ਘਟਨਾ ਬੀਤੀ ਦਿਨੀਂ ਸਵੇਰੇ 10 ਵਜੇ ਦੇ ਕਰੀਬ ਸਕੂਲ ਦੇ ਇੱਕ ਖਾਲੀ ਕਮਰੇ 'ਚ ਵਾਪਰੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਿੰਸੀਪਲ ਨਾਬਾਲਗ ਨੂੰ ਵਰਗਲਾ ਕੇ ਆਪਣੇ ਨਾਲ ਕਮਰੇ 'ਚ ਲੈ ਗਿਆ ਤੇ ਉੱਥੇ ਜਾ ਕੇ ਉਸ ਨੇ ਬੱਚੀ ਨਾਲ ਜਬਰ- ਜ਼ਨਾਹ ਕੀਤਾ। ਘਰ ਆ ਕੇ ਜਦੋ ਬੱਚੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਉਨ੍ਹਾਂ ਨੇ ਬੱਚੀ ਦਾ ਮੈਡੀਕਲ ਕਰਵਾਇਆ…. ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗਾ ਕਿ ਬੱਚੀ ਨਾਲ ਜਬਰ- ਜ਼ਨਾਹ ਕੀਤਾ ਗਿਆ। ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।