ਭਿਆਨਕ ਗਰਮੀ ਦਾ ਕਹਿਰ, ਹਾਲ ਦੁਨੀਆਂ ਦਾ ਬੁਰਾ (Weather Report)

by vikramsehajpal

ਜਲੰਧਰ ਡੈਸਕ (ਰਾਘਵ) - ਭਾਰਤ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਕਿਹਾ ਕਿ ਅਗਲੇ 3 ਤੋਂ 4 ਦਿਨਾਂ ਦੌਰਾਨ ਮਾਨਸੂਨ ਓਡਿਸ਼ਾ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਉੱਤਰ ਪੱਛਮੀ ਬੰਗਾਲ ਦੀ ਖਾੜੀ ਤੱਕ ਪਹੁੰਚ ਸਕਦਾ ਹੈ। ਇਕ ਅਧਿਕਾਰੀ ਨੇ ਕਿਹਾ, ‘‘ਬੰਗਾਲ ਦੀ ਖਾੜੀ ’ਚ ਮਾਨਸੂਨ ਕਮਜ਼ੋਰ ਹੈ ਅਤੇ ਇਸ ਦੇ ਉੱਥੋਂ ਅੱਗੇ ਵਧਣ ਦਾ ਇੰਤਜ਼ਾਰ ਹੈ।’’

ਬੁੱਧਵਾਰ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਦੇ ਜ਼ਿਆਦਾਤਰ ਹਿੱਸਿਆਂ, ਉੱਤਰੀ ਰਾਜਸਥਾਨ ਦੇ ਕਈ ਹਿੱਸਿਆਂ, ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ, ਦੱਖਣੀ ਬਿਹਾਰ, ਉੱਤਰੀ ਓਡਿਸ਼ਾ ਅਤੇ ਪੱਛਮੀ ਬੰਗਾਲ ’ਚ ਗੰਗਾ ਦੇ ਤੱਟਵਰਤੀ ਖੇਤਰਾਂ ’ਚ ਭਿਆਨਕ ਗਰਮੀ ਦਾ ਕਹਿਰ ਰਿਹਾ। ਓਥੇ ਹੀ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਗੰਗਾ ਦੇ ਮੈਦਾਨਾਂ ’ਚ ਵੀ ਭਿਆਨਕ ਗਰਮੀ ਦੀ ਸਥਿਤੀ ਦੇਖੀ ਗਈ।

ਪੱਛਮੀ ਝਾਰਖੰਡ, ਦੱਖਣੀ ਉੱਤਰ ਪ੍ਰਦੇਸ਼, ਹਰਿਆਣਾ-ਚੰਡੀਗੜ੍ਹ-ਦਿੱਲੀ, ਪੰਜਾਬ, ਉੱਤਰੀ ਰਾਜਸਥਾਨ ਦੇ ਕੁਝ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ 45-47 ਡਿਗਰੀ ਸੈਲਸੀਅਸ ਦੇ ਦਰਮਿਆਨ ਰਿਹਾ। ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਸਭ ਤੋਂ ਵੱਧ ਤਾਪਮਾਨ 47.5 ਡਿਗਰੀ ਦਰਜ ਕੀਤਾ ਗਿਆ।