ਅਸੀਂ ਖਬਰਦਾਰ ਕੀਤਾ ਸੀ ਕਿ ਅਗਲਾ ਨੰਬਰ ਬੈਂਕਾਂ ਦਾ ਹੋਵੇਗਾ, ਹੁਣ 6 ਦਸੰਬਰ ਨੂੰ ਬਿੱਲ ਸੰਸਦ ‘ਚ ਆ ਰਿਹੈ : ਰਾਕੇਸ਼ ਟਿਕੈਤ

by jaskamal

ਨਿਊਜ਼ ਡੈਸਕ (ਜਸਕਮਲ) : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅਸੀਂ ਅੰਦੋਲਨ ਦੀ ਸ਼ੁਰੂਆਤ 'ਚ ਹੀ ਖਬਰਦਾਰ ਕੀਤਾ ਸੀ ਕਿ ਅਗਲਾ ਨੰਬਰ ਬੈਂਕਾਂ ਦਾ ਹੋਵੇਗਾ। ਨਤੀਜਾ 6 ਦਸੰਬਰ ਨੂੰ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦਾ ਬਿੱਲ ਸੰਸਦ 'ਚ ਪੇਸ਼ ਹੋਣ ਜਾ ਰਿਹਾ ਹੈ।

ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੇ ਲਗਾਤਾਰ ਇਸ ਸਾਲ ਤੋਂ ਚੱਲੇ ਅੰਦੋਲਨ ਦੌਰਾਨ ਨਿੱਜੀਕਰਨ ਦਾ ਮੁੱਦਾ ਹਮੇਸ਼ਾ ਉਭਰਦਾ ਰਿਹਾ ਹੈ ਤੇ ਇਸ ਵਿਰੁੱਧ ਵੀ ਲਹਿਰ ਖੜ੍ਹੀ ਕਰਨ ਦੀ ਗੱਲ 'ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਹੁਣ ਜਦੋਂ ਸਰਕਾਰ ਖੇਤੀ ਕਾਨੂੰਨ ਲਾਗੂ ਕਰਨ ਤੋਂ ਪਿੱਛੇ ਹਟ ਗਈ ਹੈ ਤੇ ਕਾਨੂੰਨਾਂ ਨੂੰ ਵਾਪਸ ਵੀ ਲੈ ਲਿਆ ਹੈ ਤਾਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅਸੀਂ ਅੰਦੋਲਨ ਦੀ ਸ਼ੁਰੂਆਤ 'ਚ ਹੀ ਖਬਰਦਾਰ ਕੀਤਾ ਸੀ ਕਿ ਅਗਲਾ ਨੰਬਰ ਬੈਂਕਾਂ ਦਾ ਹੋਵੇਗਾ।

https://twitter.com/RakeshTikaitBKU/status/1467164105286897665?ref_src=twsrc%5Etfw%7Ctwcamp%5Etweetembed%7Ctwterm%5E1467164105286897665%7Ctwgr%5E%7Ctwcon%5Es1_&ref_url=https%3A%2F%2Fpunjab.news18.com%2Fnews%2Fnational%2Fwe-warned-that-the-next-number-would-be-banks-now-the-bill-is-coming-to-parliament-on-december-6-tikait-280911.html

ਹੁਣ 6 ਦਸੰਬਰ ਨੂੰ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦਾ ਬਿੱਲ ਸੰਸਦ ਵਿੱਚ ਪੇਸ਼ ਹੋਣ ਜਾ ਰਿਹਾ ਹੈ। ਇਸ ਵਿਰੁੱਧ ਦੇਸ਼ ਭਰ ਵਿੱਚ ਇੱਕ ਸਾਂਝੀ ਲਹਿਰ ਦੀ ਲੋੜ ਹੈ।