ਅਸੀਂ ਕੋਈ ਬੇਵਕੂਫ਼ ਨਹੀਂ – ਟਰੰਪ ਦੀ ਭਾਰਤ ਨੂੰ ਧਮਕੀ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕੀ ਸਾਮਾਨ ਉਤੇ ਭਾਰਤ ਸਰਕਾਰ ਵੱਲੋਂ ਹਾਈ ਟੈਰਿਫ ਲਗਾਇਆ ਜਾ ਰਿਹਾ ਹੈ। ਅਮਰੀਕਾ ਤੋਂ ਜਾਣ ਵਾਲੀ ਇੱਕ ਬਾਈਕ ’ਤੇ ਭਾਰਤ 100 ਫੀਸਦੀ ਟੈਕਸ ਵਸੂਲਦਾ ਹੈ ਜਦਕਿ ਇਥੋਂ ਆਉਣ ਵਾਲੇ ਇਸ ਤਰ੍ਹਾਂ ਦੇ ਕਿਸੇ ਸਾਮਾਨ ’ਤੇ ਅਮਰੀਕਾ ਕੋਈ ਟੈਕਸ ਨਹੀਂ ਲੈਂਦਾ। ਇਸ ਲਈ ਅਮਰੀਕਾ ਵੀ ਭਾਰਤ ਉਤੇ ਇਸੇ ਤਰ੍ਹਾਂ ਦਾ ਟੈਕਸ ਲਾਉਣਾ ਚਾਹੁੰਦਾ ਹੈ। ਅਸੀਂ ਇੱਕ ਦੇਸ਼ ਨੂੰ ਆਪਣੇ ਸਾਮਾਨ ’ਤੇ 100 ਫੀਸਦੀ ਟੈਰਿਫ ਦੇਈਏ ਤੇ ਉਨ੍ਹਾਂ ਦੇ ਇਸੇ ਤਰ੍ਹਾਂ ਦੇ ਸਾਮਾਨ ’ਤੇ ਸਾਨੂੰ ਕੁਝ ਨਾ ਮਿਲੇ, ਇਹ ਸਿਲਸਿਲਾ ਹੋਰ ਨਹੀਂ ਚੱਲੇਗਾ। 


ਦੱਸ ਦਈਏ ਕਿ ਭਾਰਤ ਦੀਆਂ ਵਪਾਰ ਤੇ ਨਿਵੇਸ਼ ਨੀਤੀਆਂ ਖਿਲਾਫ ਵੱਡਾ ਕਦਮ ਚੁੱਕਦਿਆਂ ਅਮਰੀਕਾ ਨੇ ਆਪਣੀ ਜ਼ੀਰੋ ਟੈਰਿਫ ਨੀਤੀ ਖ਼ਤਮ ਕਰਨ ਲਈ 6 ਫਰਵਰੀ ਨੂੰ ਮੰਥਨ ਸ਼ੁਰੂ ਕੀਤਾ ਸੀ। ਇਸ ਨੀਤੀ ਦੇ ਤਹਿਤ ਭਾਰਤ ਤੋਂ ਬਰਾਮਦ ਹੋਣ ਵਾਲੇ ਸਾਮਾਨ ’ਤੇ ਟੈਰਿਫ ਨਹੀਂ ਲਿਆ ਜਾਂਦਾ। ਪੀਐਮ ਮੋਦੀ ਲਗਾਤਾਰ ਮੇਕ ਇਨ ਇੰਡੀਆ ਦੇ ਤਹਿਤ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਅੱਗੇ ਆਉਣ ਲਈ ਕਹਿ ਰਹੇ ਹਨ ਪਰ ਟਰੰਪ ਇਸ ਦੇ ਉਲਟ ਆਪਣੀਆਂ ਕੰਪਨੀਆਂ ਨੂੰ ਵਾਰ-ਵਾਰ ਅਮਰੀਕਾ ਵਾਪਸ ਬੁਲਾਉਣ ਦੀ ਅਪੀਲ ਕਰ ਰਹੇ ਹਨ।