ਟੋਰਾਂਟੋ ਦੇ ਦੋ ਬਹੁਤ ਹੀ ਖਾਸ ਰੇਸਤਰਾਂ ਸੈਕੰਡ ਸਿਟੀ ਅਤੇ ਵੇਨ ਗ੍ਰੇਟਜ਼ਕੀ ਹੋਣਗੇ ਬੰਦ

by mediateam

ਟੋਰਾਂਟੋ , 20 ਜੁਲਾਈ ( NRI MEDIA )

ਟੋਰਾਂਟੋ ਦੇ ਦੋ ਬਹੁਤ ਹੀ ਖਾਸ ਰੇਸਤਰਾਂ ਸੈਕੰਡ ਸਿਟੀ ਅਤੇ ਵੇਨ ਗ੍ਰੇਟਜ਼ਕੀ ਰੇਸਤਰਾਂ ਕੰਡੋ ਵਿਕਾਸ ਪ੍ਰੋਜੈਕਟ ਦੀ ਬਲੀ ਚੜ੍ਹ ਜਾਣਗੇ , ਟਿਮ ਬਿਤੋਵੇ ਜਿਸਦਾ ਪਰਿਵਾਰ ਇਮਾਰਤ ਦਾ ਮਾਲਕ ਹੈ ਉਨ੍ਹਾਂ ਨੇ ਦੱਸਿਆ ਕਿ ਸੈਂਟਰਕੋਰਟ ਦੀ ਸਾਂਝੇਦਾਰੀ ਨਾਲ ਕੌਂਡੋ ਪ੍ਰੋਜੈਕਟ ਦਾ ਵਿਕਾਸ ਕਰਨ ਜਾ ਰਹੇ ਹਨ , ਬਿਤੋਵੇ ਦੇ ਅਨੁਸਾਰ ਇਹ ਨਵੀ ਇਮਾਰਤ 40 ਮੰਜਿਲਾਂ ਉੱਚੀ ਹੋਵੇਗੀ ਪਰ ਉਸ ਵਿਚ ਕਿੰਨੇ ਯੂਨਿਟ ਹੋਣਗੇ ਇਹ ਹਾਲੇ ਵੀ ਅਨਿਸ਼ਚਿਤ ਹੈ।


ਇਸ ਇਮਾਰਤ ਦੀ ਪਹਿਲੀ ਮੰਜਿਲ ਰਿਟੇਲ ਵਾਸਤੇ ਹੋਵੇਗੀ ਅਤੇ ਉਥੇ ਹੀ ਇਸਦੇ ਨਾਲ ਇਕ ਵੱਡੀ ਰੇਸਤਰਾਂ ਕੜੀ ਵੀ ਸ਼ਾਮਿਲ ਹੋਵੇਗੀ ਜਿਸਦਾ ਕਿ ਅਜੇ ਖੁਲਾਸਾ ਨਹੀਂ ਕੀਤਾ ਜਾ ਸਕਦਾ , ਸਾਲ 2023 ਤਕ ਇਹ ਕੰਡੋ ਪ੍ਰੋਜੈਕਟ ਪੂਰਾ ਹੋ ਜਾਵੇਗਾ, ਇਸਦੇ ਨਾਲ ਹੀ ਇਹ ਅਗਲੇ ਸਾਲ ਦੇ ਮੱਧ ਤਕ ਸ਼ੁਰੂ ਹੋਣ ਜਾਣਗੀਆਂ , ਇਸ ਤੋਂ ਇਲਾਵਾ ਸੈਕੰਡ ਸਿਟੀ ਦੇ ਸੀਓਓ ਡੀ'ਆਰਕੀ ਸਟੂਅਰਟ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਨਵੰਬਰ 2020 ਤਕ ਥਾਂ ਖਾਲੀ ਕਰਨੀ ਪਵੇਗੀ ਅਤੇ ਇਕ ਨਵੀ ਥਾਂ ਲੱਬਣੀ ਪਵੇਗੀ |

ਇਸ ਦੇ ਨਾਲ ਹੀ ਉਸਨੇ ਕਿਹਾ ਕਿ ਇਕ ਨਵੀਂ ਅਤੇ ਉਚਿਤ ਜਗਾਹ ਲੱਬਣਾ ਕਾਫੀ ਮੁਸ਼ਕਿਲ ਹੋ ਸਕਦਾ ਹੈ ਅਤੇ ਨਵੀਂ ਥਾਂ ਨੂੰ ਕੰਪਨੀ ਦੇ ਸ੍ਕੇਚ ਕਾਮੇਡੀ ਕਲੱਬ ਦੀ ਦਿੱਖ ਨੂੰ ਦੁਬਾਰਾ ਉਸੇ ਤਰ੍ਹਾਂ ਦਾ ਹੀ ਪੇਸ਼ ਕਰਨ ਲਈ ਵੀ ਕੰਮ ਕਰਨਾ ਪਵੇਗਾ ,ਕਈ ਸਾਰੇ ਕੈਨੇਡੀਅਨ ਕਲਾਕਾਰਾਂ ਦੇ ਭਵਿੱਖ ਨੂੰ ਚਮਕਾਉਣ ਦਾ ਸੇਹਰਾ ਸੈਕੰਡ ਸਿਟੀ ਦੇ ਸਿਰ ਜਾਂਦਾ ਹੈ, ਇਹਨਾਂ ਵਿਚ ਹਾਲ ਹੀ ਦੇ ਵਿਚ ਸਕਿੱਟ'ਸ ਕ੍ਰੀਕ ਦੇ ਵਾਸਤੇ ਐੱਮਏ ਲਈ ਨਾਮਜ਼ਦ ਹੋਏ ਯੁਗੇਨ ਲੇਵੀ ਅਤੇ ਕੈਥਰੀਨ ਓਹਾਰਾ ਸ਼ਾਮਿਲ ਹਨ।