by jaskamal
ਨਿਊਜ਼ ਡੈਸਕ : ਦੇਸ਼ ਵਿਚ ਲਗਾਤਾਰ ਕੁੱਟਮਾਰ ਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਕ ਪਾਸੇ ਜਿਥੇ ਪ੍ਰਸ਼ਾਸਨ ਵੱਲੋਂ ਅਮਨ-ਸ਼ਾਂਤੀ ਫੈਲਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਉਥੇ ਹੀ ਦੂਜੇ ਪਾਸੇ ਕਈ ਸ਼ਰਾਰਤੀ ਅਨਸਰਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਿਸ ਨਾਲ ਆਮ ਵਿਅਕਤੀ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ।ਅਜਿਹੀ ਹੀ ਇਕ ਵਾਰਦਾਤ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਦੋ ਹਮਲਾਵਰਾਂ ਵੱਲੋਂ ਇਕ ਵਿਅਕਤੀ ਦੀ ਸਰੇਆਮ ਚਾਕੂ ਮਾਰ ਮਾਰ ਕੇ ਹੱਤਿਆ ਕੀਤੀ ਜਾਂਦੀ ਹੈ। ਭੀੜ ਵੱਲੋਂ ਉਨ੍ਹਾਂ ਹਮਲਾਵਰਾਂ ਨੂੰ ਰੋਕਿਆ ਵੀ ਜਾਂਦਾ ਹੈ ਪਰ ਉਹ ਨਹੀਂ ਰੁਕਦੇ ਤੇ ਲਗਾਤਾਰ ਚਾਕੂ ਨਾਲ ਵਾਰ ਕਰਦੇ ਹਨ। ਪੀੜਤ ਵਿਅਕਤੀ ਲਹੂ-ਲੁਹਾਨ ਜ਼ਮੀਨ 'ਤੇ ਪਿਆ, ਰਹਿਮ ਦੀ ਭੀਖ ਮੰਗਦਾ ਰਹਿੰਦਾ ਹੈ। ਵੀਡੀਓ ਦੇਖ ਤੁਹਾਡੀ ਵੀ ਰੂਹ ਕੰਬ ਜਾਵੇਗੀ।