ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ BSF ਚੋਂਕ ਕੋਲ ਪੈਂਦੇ ਹੋਟਲ ਦੇ ਬਾਹਰ ਉਸ ਸਮੇ ਹੰਗਾਮਾ ਹੋਇਆ ਜਦੋ ਕਪੂਰਥਲਾ ਤੋਂ ਪਿੱਛਾ ਕਰਦੇ ਆਏ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਉਸ ਦੇ ਪ੍ਰੇਮੀ ਨਾਲ ਰੰਗ ਰਲੀਆਂ ਮਨਾਉਂਦੇ ਫੜ ਲਿਆ। ਪਤੀ ਨੇ ਕਿਹਾ ਕਿ ਉਸ ਨੇ 1 ਮਹੀਨੇ ਤੋਂ ਪਤਨੀ ਦਾ ਟਰੈਪ ਲਾਇਆ ਹੋਇਆ ਸੀ। ਜਦਕਿ ਉਸ ਦੀ ਪਤਨੀ ਦੇ ਕਈ ਲੋਕਾਂ ਨਾਲ ਪ੍ਰੇਮ ਸਬੰਧ ਹਨ। ਇਸ ਦੌਰਾਨ ਜਦੋ ਹੋਟਲ ਅੱਜ ਉਸ ਦਾ ਪਤੀ ਪਹੁੰਚੀਆਂ ਤਾਂ ਉਸ ਮਹਿਲਾ ਦਾ ਪ੍ਰੇਮੀ ਆਪਣੀ ਕਾਰ ਛੱਡ ਕੇ ਫਰਾਰ ਹੋ ਗਿਆ । ਜਿਸ ਤੋਂ ਬਾਅਦ ਹੋਟਲ ਦੇ ਬਾਹਰ ਕਾਫੀ ਹੰਗਾਮਾ ਵੀ ਹੋਇਆ । ਪਤੀ ਨੇ ਆਪਣੀ ਪਤਨੀ ਖ਼ਿਲਾਫ਼ ਮਾਮਲੇ ਦੀ ਸ਼ਿਕਾਇਤ ਦਰਜ਼ ਕਰਵਾਈ ਹੈ । ਜਿਸ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਪੀੜਤ ਵਿਅਕਤੀ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਦੁਬਈ 'ਚ ਰਹਿ ਰਿਹਾ ਹੈ ਤੇ ਇੱਕ ਸਾਲ ਲਈ ਇੰਡੀਆ ਆ ਜਾਂਦਾ ਹੈ । ਉਸ ਨੂੰ ਕਾਫੀ ਲੰਬੇ ਸਮੇ ਤੋਂ ਆਪਣੀ ਪਤਨੀ 'ਤੇ ਸ਼ੱਕ ਸੀ ਕਿ ਉਸ ਦੇ ਕਿਸੇ ਨਾਲ ਪ੍ਰੇਮ ਸਬੰਧ ਹਨ ਤੇ ਉਹ ਉਸ ਨੂੰ ਮਿਲਣ ਵੀ ਜਾਂਦੀ ਹੈ। ਪੀੜਤ ਨੇ ਦੱਸਿਆ ਕਿ ਉਸ ਦੇ ਦੋਸਤ ਦਾ ਫੋਨ ਆਇਆ ਕਿ ਉਸ ਦੀ ਪਤਨੀ ਗੱਡੀ 'ਚ ਕਿਸੇ ਨਾਲ ਜਲੰਧਰ ਵੱਲ ਜਾ ਰਹੀ ਹੈ। ਉਸ ਦੇ ਆਪਣੇ ਦੋਸਤ ਨੂੰ ਗੱਡੀ ਦਾ ਪਿੱਛਾ ਕਰਨ ਲਈ ਕਿਹਾ ਤੇ ਖੁਦ ਵੀ ਜਲੰਧਰ ਵੱਲ ਚੱਲ ਗਿਆ । ਦੋਸਤ ਨੇ ਫਿਰ ਫੋਨ ਕਰਕੇ ਦੱਸਿਆ ਕਿ ਉਸ ਦੀ ਪਤਨੀ 10 ਵਜੇ ਦੀ ਕਿਸੇ ਨਾਲ ਹੋਟਲ 'ਚ ਦਾਖ਼ਲ ਹੋਈ ਹੈ ਪਰ ਹਾਲੇ ਬਾਹਰ ਨਹੀਂ ਆਈ ਹੈ ।