ਅਮਰੀਕਾ(ਦੇਵ ਇੰਦਰਜੀਤ) : ਰੌਕ' ਜੌਨਸਨ ਹੁਣ ਸਿਆਸਤ 'ਚ ਕਦਮ ਰੱਖਣ ਬਾਰੇ ਸੋਚ ਰਹੇ ਹਨ।WWE ਰੈਸਲਰ ਤੇ ਅਦਾਕਾਰ 'ਦ ਰੌਕ' ਦੁਨੀਆਂ ਭਰ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਹੁਣ ਉਨ੍ਹਾਂ ਇਕ ਵੱਡਾ ਐਲਾਨ ਕੀਤਾ ਹੈ।ਡਵੇਨ ਨੇ ਕਿਹਾ ਕਿ ਜੇਕਰ ਕਦੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਇਹ ਉਨ੍ਹਾਂ ਲਈ ਸਨਮਾਨ ਦੀ ਗੱਲ ਹੋਵੇਗੀ। ਦੱਸ ਦੇਈਏ ਕਿ ਡਵੇਨ ਦ ਰੌਕ ਜੌਨਸਨ ਨੇ ਪਿਛਲੇ ਸਾਲ ਚੋਣਾਂ ਦੌਰਾਨ ਵਰਤਮਾਨ ਅਮਰੀਕੀ ਰਾਸ਼ਟਰਪਤੀ ਬਿਡੇਨ ਦਾ ਸਮਰਥਨ ਕੀਤਾ ਸੀ।
ਇਕ ਸਰਵੇਖਣ ਦੇ ਮੁਤਾਬਕ ਅਮਰੀਕਾ ਦੇ 46 ਫੀਸਦ ਲੋਕ ਡਵੇਨ ਨੂੰ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਦਾ ਦੇਖਣਾ ਚਾਹੁੰਦੇ ਹਨ। ਫੋਕਸ ਨਿਊਜ਼ ਦੇ ਮੁਤਾਬਕ ਡਵੇਨ ਦੇ ਕੋਲ ਇਕ ਵੱਡਾ ਸਮਰਥਨ ਹੈ। ਡਵੇਨ ਜੌਨਸਨ ਨੇ ਸਰਵੇਖਣ ਸਾਹਮਣੇ ਆਉਣ ਮਗਰੋਂ ਆਪਣਾ ਰੀਐਕਸ਼ਨ ਦਿੱਤਾ ਹੈ। ਇੰਸਟਾਗ੍ਰਾਮ 'ਤੇ ਇਕ ਪੋਸਟ ਲਿਖੀ ਹੈ। ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਕਮੈਂਟ ਕਰਕੇ ਲੋਕ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਰੌਕ' ਜੌਨਸਨ ਨੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਸਾਡੇ ਪੁਰਖਿਆਂ ਨੇ ਕਦੇ ਵੀ 6 ਫੁੱਟ, 4 ਇੰਚ ਦਾ ਗੰਜਾ ਇਨਸਾਨ, ਜਿਸ ਦੇ ਸਰੀਰ 'ਤੇ ਟੈਟੂ ਹੋਣ, ਅੱਧਾ ਅਸ਼ਵੇਤ, ਟਕੀਲਾ ਪੀਣ ਵਾਲਾ, ਫੈਨੀ ਪੈਕ ਪਹਿਣ ਵਾਲੇ ਲੜਕੇ ਨੂੰ ਆਪਣੇ ਕਲੱਬ 'ਚ ਸ਼ਾਮਲ ਕਰਨ ਦੀ ਕਲਪਨਾ ਨਹੀਂ ਕੀਤੀ। ਪਰ ਜੇਕਰ ਕਦੇ ਅਜਿਹਾ ਹੁੰਦਾ ਹੈ ਤਾਂ ਤੁਹਾਡੇ ਲੋਕਾਂ ਦੀ ਸੇਵਾ ਕਰਨਾ ਮੇਰਾ ਸਨਮਾਨ ਹੋਵੇਗਾ।