by
ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਵਾਲਮਾਰਟ ਆਪਣੇ ਉਪਰ ਲੱਗੇ ਇਕ ਦੋਸ਼ ਦਾ ਨਿਪਟਾਰਾ ਕਰਨ ਲਈ ਅਮਰੀਕਾ ਦੀਆਂ ਵੱਖ-ਵੱਖ ਏਜੰਸੀਆਂ ਨੂੰ 28.27 ਕਰੋੜ ਡਾਲਰ ਦਾ ਭੁਗਤਾਨ ਕਰੇਗੀ।
ਕੰਪਨੀ 'ਤੇ ਦੋਸ਼ ਹੈ ਕਿ ਉਸ ਨੇ ਭਾਰਤ, ਚੀਨ, ਬ੍ਰਾਜ਼ੀਲ ਅਤੇ ਮੈਕਸੀਕੋ ਵਿਚ ਕਾਰੋਬਾਰ ਕਰਨ ਦੌਰਾਨ ਅਮਰੀਕਾ ਦੇ ਭਿ੍ਸ਼ਟਾਚਾਰ ਰੋਕੂ ਨਿਯਮਾਂ ਦਾ ਉਲੰਘਣ ਕੀਤਾ ਹੈ। ਸਕਿਓਰਿਟੀ ਐਂਡ ਐਕਸਚੇਂਜ ਕਮਿਸ਼ਨ (ਐੱਸ.ਈ.ਜੀ.) ਮੁਤਾਬਕ ਇਹ ਉਲੰਘਣ ਕੰਪਨੀ ਵੱਲੋਂ ਨਿਯੁਕਤ ਵਿਚੋਲੀਆਂ ਨੇ ਕੀਤੇ।
ਵਿਚੋਲੀਆਂ ਨੇ ਦੂਜੇ ਦੇਸ਼ਾਂ ਦੇ ਸਰਕਾਰੀ ਅਧਿਕਾਰੀਆਂ ਨੂੰ ਰਕਮ ਦਾ ਭੁਗਤਾਨ ਕੀਤਾ। ਕੰਪਨੀ ਇਹ ਸਾਬਿਤ ਨਹੀਂ ਕਰ ਸਕੀ ਕਿ ਇਨ੍ਹਾਂ ਵਿਚੋਲੀਆਂ ਨੇ ਫਾਰਨ ਕੁਰੱਪਸ਼ਨ ਪ੍ਰਰੈਕਟਿਸਿਜ਼ ਐਕਟ (ਐੱਫ.ਸੀ.ਪੀ.ਏ.) ਦਾ ਪਾਲਣ ਕੀਤਾ ਹੈ।
More News
NRI Post