ਓਨਟਾਰੀਓ (ਦੇਵ ਇੰਦਰਜੀਤ)- ਵਾਲਮਾਰਟ ਕੈਨੇਡਾ ਵੱਲੋਂ ਆਪਣੇ ਛੇ ਸਟੋਰਜ਼ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਕੰਪਨੀ ਆਪਣੇ ਬਾਕੀ ਸਟੋਰਜ਼ ਨੂੰ ਅਪਗ੍ਰੇਡ ਕਰਨ ਲਈ 500 ਮਿਲੀਅਨ ਡਾਲਰ ਖਰਚਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਵਾਲਮਾਰਟ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਆਨਲਾਈਨ ਬਿਜ਼ਨਸ ਵਿੱਚ ਸੁਧਾਰ ਕਰਨ ਦੀ ਕੋਸਿ?ਸ਼ ਕੀਤੀ ਜਾ ਰਹੀ ਹੈ।
ਮਿਸੀਸਾਗਾ, ਓਨਟਾਰੀਓ ਸਥਿਤ ਰੀਟੇਲਰ ਨੇ ਦੱਸਿਆ ਕਿ ਉਸ ਵੱਲੋਂ ਓਨਟਾਰੀਓ ਦੇ ਆਪਣੇ 3 ਸਟੋਰ, ਅਲਬਰਟਾ ਵਿੱਚ 2 ਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ 1-1 ਸਟੋਰ ਬੰਦ ਕੀਤਾ ਜਾ ਰਿਹਾ ਹੈ।ਕੰਪਨੀ ਨੇ ਆਖਿਆ ਕਿ ਵਰਕਰਜ਼ ਨੂੰ ਨੇੜਲੇ ਸਟੋਰਜ਼ ਉੱਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਦੌਰਾਨ ਵਾਲਮਾਰਟ ਕੈਨੇਡਾ ਨੇ ਆਖਿਆ ਕਿ ਸਕਾਰਬੌਰੋ ਵੈਸਟ ਵਾਲਮਾਰਟ ਸੁਪਰਸੈਂਟਰ ਦੇ ਅੰਦਰ ਸਥਿਤ ਉਨ੍ਹਾਂ ਦੀ ਪਹਿਲੀ ਆਟੋਮੇਟਿਡ ਮਾਰਕਿਟ ਫੁਲਫਿੱਲਮੈਂਟ ਸੈਂਟਰ ਨੂੰ ਲਾਂਚ ਕਰਨ ਵੱਲ ਵੀ ਧਿਆਨ ਦਿੱਤਾ ਜਾਵੇਗਾ।
500 ਮਿਲੀਅਨ ਡਾਲਰ ਕਰੇਗੀ ਨਿਵੇਸ਼
ਕੰਪਨੀ ਵੱਲੋਂ ਜਿਹੜਾ 500 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ ਉਸ ਵਿੱਚੋਂ ਹੀ ਇਸ ਪਾਸੇ ਵੀ ਮੋਟੀ ਰਕਮ ਲਾਈ ਜਾਵੇਗੀ। ਕੰਪਨੀ ਨੇ ਆਖਿਆ ਕਿ ਇਸ ਕੰਮ ਲਈ ਉਸਾਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਆਟੋਮੇਟਿਡ ਆਨਲਾਈਨ ਗਰੌਸਰੀ ਪਿਕਿੰਗ, ਡਿਸਪੈਂਸਿੰਗ ਤੇ ਆਟੋਮੇਟਿਡ ਕਿਓਸਕਸ ਤਿਆਰ ਕੀਤੇ ਜਾਣਗੇ ਜੋ ਕਿ ਆਨਲਾਈਨ ਗਰੌਸਰੀ ਆਰਡਰਜ਼ ਲਈ ਵੈਂਡਿੰਗ ਮਸ਼ੀਨਾਂ ਵਜੋਂ ਕੰਮ ਕਰਨਗੇ। ਵਾਲਮਾਰਟ ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਹੋਰਾਸ਼ੀਓ ਬਾਰਬੀਤੋ ਨੇ ਆਖਿਆ ਕਿ ਕੰਪਨੀ ਆਪਣੇ ਕਾਰੋਬਾਰ ਦੇ ਸਾਰੇ ਪੱਖਾਂ ਨੂੰ ਆਧੁਨਿਕ ਰੂਪ ਦੇਣਾ ਚਾਹੁੰਦੀ ਹੈ ਤੇ ਇਸ ਲਈ ਵੱਖ ਵੱਖ ਚੈਨਲਜ਼ ਦੀ ਵਰਤੋਂ ਕੀਤੀ ਜਾਵੇਗੀ।