by vikramsehajpal
ਦਿੱਲੀ (ਦੇਵ ਇੰਦਰਜੀਤ) : ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਵੀਰਵਾਰ ਨੂੰ ਹਵਾਈ ਫੌਜ ਮੁਖੀ ਦੇ ਰੂਪ ’ਚ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਦਾ ਸਥਾਨ ਲਿਆ ਹੈ। ਭਦੌਰੀਆ ਵੀਰਵਾਰ ਯਾਨੀ ਅੱਜ ਰਿਟਾਇਰ ਹੋ ਰਹੇ ਹਨ। ਇਸ ਤੋਂ ਪਹਿਲਾਂ 13 ਸਤੰਬਰ ਨੂੰ ਹਵਾਈ ਫੌਜ ਮੁਖੀ ਆਰ.ਕੇ.ਐੱਸ. ਭਦੌਰੀਆ ਨੇ ਲੜਾਕੂ ਜਹਾਜ਼ ’ਚ ਆਪਣੀ ਆਖਰੀ ਉਡਾਣ ਭਰੀ ਸੀ।
ਵੀ.ਆਰ. ਚੌਧਰੀ ਦਾ ਕਰੀਅਰ ਦਸੰਬਰ 1982 ’ਚ ਹਵਾਈ ਫੌਜ ਦੀ ਫਾਇਟਰ ਸਟ੍ਰਿਮ ’ਚ ਬਤੌਰ ਫਾਇਟਰ ਪਾਇਲਟ ਕਮਿਸ਼ਨਿੰਗ ਨਾਲ ਸ਼ੁਰੂ ਹੋਇਆ ਸੀ। ਇਹ MiG-21, MiG-23MF, MiG-29 ਅਤੇ Su-30MKI ਵਰਗੇ ਲੜਾਕੂ ਹਜ਼ਾਰ ਉਡਾਉਣ ’ਚ ਮਹਾਰਥੀ ਕਹੇ ਜਾਂਦੇ ਹਨ। ਇਨ੍ਹਾਂ ਨੂੰ ਹੁਣ ਤਕ 3800 ਘੰਟਿਆਂ ਤੋਂ ਜ਼ਿਆਦਾ ਦੇਰ ਤਕ ਲੜਾਕੂ ਜਹਾਜ਼ ਉਡਾਉਣ ਦਾ ਅਨੁਭਵ ਹੈ।