
ਜਕਾਰਤਾ (ਰਾਘਵਾ) : ਇੰਡੋਨੇਸ਼ੀਆ ਦੇ ਮਾਊਂਟ ਲੇਵੋਟੋਬੀ ਲਾਕੀ-ਲਾਕੀ ਜਵਾਲਾਮੁਖੀ 'ਚ ਵੀਰਵਾਰ ਰਾਤ ਨੂੰ ਜ਼ਬਰਦਸਤ ਧਮਾਕਾ ਹੋਇਆ। ਇਸ ਕਾਰਨ ਗੂੜ੍ਹੀ ਕਾਲੀ ਸੁਆਹ ਦਾ ਬੱਦਲ ਅੱਠ ਕਿਲੋਮੀਟਰ ਤੱਕ ਅਸਮਾਨ ਵਿੱਚ ਪਹੁੰਚ ਗਿਆ। 11 ਮਿੰਟ ਤੱਕ ਚੱਲੇ ਇਸ ਧਮਾਕੇ ਤੋਂ ਬਾਅਦ ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇਸ ਨੇ ਹਵਾਈ ਆਵਾਜਾਈ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਕਾਰਨ ਬਾਲੀ ਤੋਂ ਆਸਟ੍ਰੇਲੀਆ ਅਤੇ ਮਲੇਸ਼ੀਆ ਲਈ ਸੱਤ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਧਮਾਕੇ ਨਾਲ ਆਸ-ਪਾਸ ਦੇ ਪਿੰਡਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਭਾਰੀ ਮੀਂਹ ਕਾਰਨ ਖਤਰਾ ਬਣਿਆ ਹੋਇਆ ਹੈ।