ਵੈੱਬ ਡੈਸਕ (Vikram Sehajpal) : ਰੂਸ ਅਤੇ ਚੀਨ ਦੇ ਨੇਤਾਵਾਂ ਨੇ ਦੋਹਾਂ ਦੇਸ਼ਾਂ ਨੂੰ ਜੋੜਣ ਵਾਲੀ ਪਹਿਲੀ ਗੈਸ ਪਾਈਪਲਾਈਨ ਦੀ ਸ਼ੁਰੂਆਤ ਕੀਤੀ। ਰੂਸੀ ਰਾਸ਼ਟਰਪਤੀ ਪੁਤਿਨ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਇਹ ਇਤਿਹਾਸਕ ਘਟਨਾ ਨਾ ਸਿਰਫ ਗਲੋਬਲ ਊਰਜਾ ਬਜ਼ਾਰ ਲਈ, ਬਲਕਿ ਰੂਸ ਅਤੇ ਚੀਨ ਲਈ, ਸਾਡੇ ਅਤੇ ਤੁਹਾਡੇ ਲਈ ਅਹਿਮ ਹੈ। ਜ਼ਿਕਰਯੋਗ ਹੈ ਕਿ 3000 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਪੂਰਬੀ ਸਾਈਬੇਰੀਆ ਦੇ ਦੂਰ-ਦਰਾਜ਼ ਦੇ ਇਲਾਕਿਆਂ ਤੋਂ ਸੀਮਾ 'ਤੇ ਬਲਾਗੋਵੇਸ਼ਚੇਂਸਕ ਤੱਕ ਅਤੇ ਫਿਰ ਚੀਨ 'ਚ ਜਾਂਦੀ ਹੈ।
ਦਸ ਦਈਏ ਕਿ ਟੈਲੀਵੀਜ਼ਨ 'ਤੇ ਵੀ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਚੀਨਰਾਸ਼ਟਰਪਤੀ ਸ਼ੀ ਨੇ ਆਖਿਆ ਕਿ ਇਹ ਪ੍ਰਾਜੈਕਟ ਸਾਡੇ ਦੇਸ਼ਾਂ ਵਿਚਾਲੇ ਇਕ ਆਪਸੀ ਲਾਭਕਾਰੀ ਸਹਿਯੋਗ ਦਾ ਇਕ ਮਾਡਲ ਦੇ ਰੂਪ 'ਚ ਕੰਮ ਕਰ ਰਿਹਾ ਹੈ।
ਸ਼ੀ ਨੇ ਅੱਗੇ ਆਖਿਆ ਕਿ ਚੀਨ-ਰੂਸ ਸਬੰਧਾਂ ਦਾ ਵਿਕਾਸ ਸਾਡੇ ਦੋਹਾਂ ਦੇਸ਼ਾਂ ਲਈ ਵਿਦੇਸ਼ੀ ਨੀਤੀ ਦੀ ਇਕ ਪਹਿਲ ਹੈ ਅਤੇ ਰਹੇਗੀ। ਦਸਣਯੋਗ ਹੈ ਕਿ ਰੂਸੀ ਗੈਸ ਕੰਪਨੀ ਗਜ਼ਪ੍ਰੋਮ ਦੇ ਪ੍ਰਮੁੱਖ ਅਲੈਕਸੀ ਮਿਲਰ ਨੇ ਆਖਿਆ ਕਿ ਲਗਭਗ 10,000 ਲੋਕਾਂ ਨੇ ਇਸ ਵਿਸ਼ਾਲ ਪਾਈਪਲਾਈਨ ਦਾ ਨਿਰਮਾਣ ਲਈ ਕੰਮ ਕੀਤਾ ਸੀ। ਗੈਸ ਚੀਨੀ ਜਨਵਾਦੀ ਗਣਰਾਜ ਦੀ ਪਾਈਪਲਾਈਨ ਸਿਸਟਮ 'ਚ ਜਾ ਰਹੀ ਹੈ।