ਗੁਰੂਗ੍ਰਾਮ (ਵਿਕਰਮ ਸਹਿਜਪਾਲ) : ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਵੋਟ ਪਾਉਣ ਨੂੰ ਲੈ ਕੇ ਕਈ ਦਿਨਾਂ ਤੋਂ ਸਸੋਪੰਜ ਦੀ ਸਥਿਤੀ ਬਣੀ ਹੋਈ ਸੀ। ਦਰਅਸਲ ਵਿਰਾਟ ਕੋਹਲੀ ਦਾ ਮੁੰਬਈ ਵਿੱਖੇ ਵੋਟਿੰਗ ਲਿਸਟ 'ਚ ਨਾਮ ਨਹੀਂ ਆਇਆ ਸੀ। ਜਿਸਤੋਂ ਬਾਅਦ ਸਵਾਲ ਇਹ ਸੀ ਕਿ ਹੁਣ ਵਿਰਾਟ ਕੋਹਲੀ ਮਤਦਾਨ ਕਰਨਗੇ ਜਾਂ ਨਹੀਂ। ਪਰ ਹੁਣ ਸਾਫ਼ ਹੋ ਗਿਆ ਹੈ ਕਿ ਵਿਰਾਟ ਕੋਹਲੀ ਗੁਰੂਗ੍ਰਾਮ 'ਚ 12 ਮਈ ਨੂੰ ਵੋਟ ਪਾਉਣਗੇ। ਇਸਦਾ ਖੁਲਾਸਾ ਖ਼ੁਦ ਆਪ ਵਿਰਾਟ ਕੋਹਲੀ ਨੇ ਬੀਤੇ ਐਤਵਾਰ ਨੂੰ ਇੰਸਟਾਗ੍ਰਾਮ 'ਤੇ ਅਪਣੋ ਵੋਟਰ ਆਈਡੀ ਕਾਰਡ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਉਹ 12 ਮਈ ਨੂੰ ਗੁਰੂਗ੍ਰਾਮ 'ਚ ਵੋਟ ਪਾਉਣਗੇ।
ਕੀ ਸੀ ਪੂਰਾ ਮਾਮਲਾ
ਦਰਅਸਲ ਵਿਰਾਟ ਅਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ 29 ਅਪ੍ਰੈਲ ਨੂੰ ਮੁੰਬਈ ਵਿੱਖੇ ਵੋਟ ਪਾਉਣਾਂ ਚਾਹੁੰਦੇ ਸਨ। ਚੋਣ ਅਧਿਕਾਰੀ ਨੇ ਦੱਸਿਆ ਕਿ ਵਿਰਾਟ ਮੁੰਬਈ ਦੇ ਵਰਲੀ 'ਚ ਵੋਟ ਪਾਉਣਾਂ ਚਹੁੰਦੇ ਸਨ ਜਿਸਦਾ ਆਵੇਦਨ 30 ਮਾਰਚ ਤੱਕ ਕੀਤਾ ਜਾ ਸਕਦਾ ਸੀ ਪਰ ਵਿਰਾਟ 30 ਮਾਰਚ ਤੱਕ ਅਪਣੇ ਜਰੂਰੀ ਦਸਤਾਵੇਜ਼ ਜਮਾਂ ਨਹੀਂ ਕਰਾ ਸਕੇ ਜਿਸਦੇ ਚੱਲਦਿਆਂ ਹੁਣ ਉਨ੍ਹਾਂ ਨੂੰ ਗੁਰੂਗ੍ਰਾਮ 'ਚ ਅਪਣੀ ਵੋਟ ਪਾਉਣੀ ਪੈ ਰਹੀ ਹੈ।