ਨਵੀਂ ਦਿੱਲੀ (ਦੇਵ ਇੰਦਰਜੀਤ)- ਵਿਰਾਟ ਕੋਹਲੀ ਤੇ ਸੈਂਕੜਾ…ਇਹ ਪਿਛਲੇ ਇਕ ਦਹਾਕੇ ਤੋਂ ਇਕ ਦੂਸਰੇ ਦੇ ਬਦਲ ਬਣੇ ਹੋਏ ਹਨ। 70 ਸੈਂਕੜੇ ਇੰਟਰਨੈਸ਼ਨਲ ਕ੍ਰਿਕਟ 'ਚ ਜੜ ਚੁੱਕੇ ਵਿਰਾਟ ਕੋਹਲੀ ਨੇ ਹੁਣ ਮੈਦਾਨ ਦੇ ਬਾਹਰ ਵੀ ਸਪੈਸ਼ਲ ਸੈਂਚਰੀ ਪੂਰੀ ਕਰ ਕੇ ਇਤਿਹਾਸ ਰਚ ਦਿੱਤਾ ਹੈ। ਵਿਰਾਟ ਕੋਹਲੀ ਦੁਨੀਆ ਦੇ ਪਹਿਲੇ ਅਜਿਹੇ ਕ੍ਰਿਕਟਰ ਬਣ ਗਏ ਹਨ, ਜਿਨ੍ਹਾਂ ਨੇ ਇੰਸਟਾਗ੍ਰਾਮ 'ਤੇ 100 ਮਿਲੀਅਨ ਫਾਲੋਅਰਜ਼ ਦੀ ਗਿਣਤੀ ਪਾਰ ਕਰ ਲਈ ਹੈ। ਹੁਣ ਤਕ ਕੋਈ ਵੀ ਕ੍ਰਿਕਟਰ ਇਸ ਉਪਲਬਧੀ ਨੂੰ ਹਾਸਲ ਨਹੀਂ ਕਰ ਸਕਿਆ ਹੈ।
ਏਨਾ ਹੀ ਨਹੀਂ, ਭਾਰਤੀ ਹੋਣ ਦੇ ਨਾਤੇ ਵੀ ਵਿਰਾਟ ਕੋਹਲੀ ਨੇ ਇਤਿਹਾਸ ਰਚਿਆ ਹੈ। ਕੋਈ ਵੀ ਭਾਰਤੀ ਸ਼ਖ਼ਸੀਅਤ ਨੇ ਹੁਣ ਤਕ ਇੰਸਟਾਗ੍ਰਾਮ 'ਤੇ 100 ਮਿਲੀਅਨ ਫਾਲੋਅਰਜ਼ ਦੀ ਗਿਣਤੀ ਪਾਰ ਨਹੀਂ ਕੀਤੀ ਹੈ। ਵਿਰਾਟ ਕੋਹਲੀ ਅਜਿਹੇ ਭਾਰਤੀ ਹਨ, ਜਿਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਹੁਣ 100 ਮਿਲੀਅਨ ਦੇ ਪਾਰ ਹੋ ਗਈ ਹੈ। ਹਾਲਾਂਕਿ ਫੁੱਟਬਾਲ ਵਰਗੀ ਖੇਡ ਨਾਲ ਜੁੜੇ ਦਿੱਗਜਾਂ ਨੇ 100 ਮਿਲੀਅਨ ਫਾਲੋਅਰਜ਼ ਦਾ ਬਾਰ ਪਹਿਲਾਂ ਹੀ ਪਾਰ ਕੀਤਾ ਹੋਇਆ ਹੈ ਪਰ ਵਿਰਾਟ ਕੋਹਲੀ ਇਸ ਉਪਲਬਧੀ ਨੂੰ ਹਾਸਲ ਕਰਨ ਵਾਲੇ ਪਹਿਲੇ ਕ੍ਰਿਕਟਰ ਹਨ।
1 ਮਾਰਚ 2021 ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਉਪਲਬਧੀ ਨੂੰ ਹਾਸਲ ਕੀਤਾ ਹੈ ਜਿਸ ਬਾਰੇ ਜਾਣਕਾਰੀ ਉਨ੍ਹਾਂ ਦੀ ਆਈਪੀਐੱਲ ਟੀਮ ਰਾਇਲ ਚੈਲੇਂਜਰਸ ਬੈਂਗਲੋਰ ਨੇ ਵੀ ਦਿੱਤੀ ਹੈ। ਇਸ ਤੋਂ ਇਲਾਵਾ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਯਾਨੀ ਆਈਸੀਸੀ ਨੇ ਕਪਤਾਨ ਕੋਹਲੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਕਿੰਗ ਕੋਹਲੀ ਕਰਾਰ ਦਿੱਤਾ ਹੈ। ਵਿਰਾਟ ਕੋਹਲੀ ਦੁਨੀਆ ਦੇ 19ਵੇਂ ਅਜਿਹੇ ਸ਼ਖ਼ਸ ਹਨ ਜਿਨ੍ਹਾਂ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ 100 ਮਿਲੀਅਨ ਕ੍ਰਾਸ ਕਰ ਗਈ ਹੈ।
by vikramsehajpal