by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ 3 ਮੈਚਾਂ ਦੀ T - 20 ਸੀਰੀਜ਼ ਦਾ ਆਖਰੀ ਮੈਚ 168 ਦੋੜਾ ਨਾਲ ਜਿੱਤਿਆ ਲਿਆ ਹੈ। ਤੀਜੇ T - 20 'ਚ ਭਾਰਤ ਦੇ ਬੱਲੇਬਾਜ਼ ਸ਼ੁਭਮਨ ਗਿੱਲ ਨੇ ਕਾਫੀ ਸ਼ਾਨਦਾਰ ਪ੍ਰਦਸ਼ਨ ਕੀਤਾ। ਉਸ ਨੇ 63 ਗੇਂਦਾ ਤੇ 12 ਚੌਕਿਆਂ , 6 ਛੱਕਿਆਂ ਨਾਲ 126 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ।ਸ਼ੁਭਮਨ ਗਿੱਲ ਸਾਰੇ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ 5ਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ । ਦੱਸ ਦਈਏ ਕਿ T - 20 ਸੀਰੀਜ਼ 'ਚ ਭਾਰਤ ਲਈ ਸਭ ਤੋਂ ਵੱਧ ਸਕੋਰ ਵਿਰਾਟ ਕੋਹਲੀ(122) ਦੇ ਨਾਮ ਦਰਜ ਸੀ, ਹਾਲਾਂਕਿ ਹੁਣ ਗਿੱਲ ਨੇ ਆਪਣੀ 126 ਦੌੜਾਂ ਨਾਲ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਕੋਹਲੀ ਨੇ ਸ਼ੁਭਮਨ ਗਿੱਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ: 'ਭਵਿੱਖ ਇੱਥੇ ਹੈ' ।