by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ 'ਚ ਪੰਜਾਬ ਪੁਲਿਸ 'ਤੇ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਵਿਚਕਾਰ ਤਿੱਖੀ ਝੜਪ ਹੋਈ ਹੈ। ਦੋਹਾਂ ਧਿਰਾਂ ਦੇ ਮੁਲਾਜ਼ਮ ਹੱਥੋਪਾਈ ਤੱਕ ਹੋ ਗਏ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੀ. ਆਰ. ਟੀ. ਸੀ. ਦੀ ਬੱਸ ਪਟਿਆਲਾ ਤੋਂ ਪਿਹੋਵਾ ਜਾ ਰਹੀ ਸੀ।
ਪੰਜਾਬ ਪੁਲਿਸ ਵੱਲੋਂ ਇਸ ਬੱਸ ਨੂੰ ਰੋਕ ਲਿਆ ਗਿਆ। ਇਸ ਤੋਂ ਬਾਅਦ ਵੱਡਾ ਹੰਗਾਮਾ ਹੋ ਗਿਆ। ਇਸ ਦੌਰਾਨ ਦੋਹਾਂ ਧਿਰਾਂ ਦੇ ਮੁਲਾਜ਼ਮਾਂ ਵੱਲੋਂ ਇਕ-ਦੂਜੇ ਨਾਲ ਧੱਕਾ-ਮੁੱਕੀ ਕੀਤੀ ਗਈ ਅਤੇ ਤਿੱਖੀ ਬਹਿਸ ਹੋ ਗਈ। ਮਾਮਲਾ ਜ਼ਿਆਦਾ ਵੱਧ ਗਿਆ ਅਤੇ ਦੋਹਾਂ ਪਾਸਿਆਂ ਮੁਲਾਜ਼ਮ ਹੱਥੋਪਾਈ ਤੱਕ ਉਤਰ ਆਏ।