by vikramsehajpal
ਵਾਸ਼ਿੰਗਟਨ (ਦੇਵ ਇੰਦਰਜੀਤ )- ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੇ ਤਜਵੀਜ਼ ਪੇਸ਼ ਕੀਤੀ ਹੈ ਕਿ ਜਿਹੜਾ ਮੈਂਬਰ ਸਦਨ ਦੇ ਸੁਰੱਖਿਆ ਨੇਮਾਂ ਦੀ ਉਲੰਘਣਾ ਕਰੇਗਾ, ਉਸ ’ਤੇ 10 ਹਜ਼ਾਰ ਡਾਲਰ ਜੁਰਮਾਨਾ ਲੱਗਣਾ ਚਾਹੀਦਾ ਹੈ।
ਕੈਪੀਟਲ ਹਿੱਲ ’ਤੇ ਹਮਲੇ ਮਗਰੋਂ ਸਦਨ ਦੇ ਬਾਹਰ ਮੈਟਲ ਡਿਟੈਕਟਰ ਲਗਾਏ ਗਏ ਹਨ ਜਿਸ ਦਾ ਕੁਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਵਿਰੋਧ ਕੀਤਾ ਹੈ। ਕੁਝ ਮੈਂਬਰ ਪਾਸੇ ਤੋਂ ਲੰਘ ਰਹੇ ਹਨ ਜਦਕਿ ਕੁਝ ਮੈਟਲ ਡਿਟੈਕਟਰ ’ਚ ਬੀਪ ਆਉਣ ਮਗਰੋਂ ਵੀ ਨਹੀਂ ਰੁਕ ਰਹੇ ਹਨ। ਪੈਲੋਸੀ ਨੇ ਕਿਹਾ ਕਿ ਕਈ ਰਿਪਬਲਿਕਨਾਂ ਨੇ ਇਹਤਿਆਤ ਨਾ ਵਰਤ ਕੇ ਅਤੇ ਗਾਲ੍ਹਾਂ ਕੱਢ ਕੇ ਅਮਰੀਕੀ ਨਾਇਕਾਂ ਦਾ ਅਨਾਦਰ ਕੀਤਾ ਹੈ।
ਪਹਿਲੀ ਵਾਰ ਨੇਮ ਤੋੜਨ ’ਤੇ 5 ਹਜ਼ਾਰ ਅਤੇ ਦੂਜੀ ਵਾਰ 10 ਹਜ਼ਾਰ ਡਾਲਰ ਦਾ ਜੁਰਮਾਨਾ ਲੱਗੇਗਾ। ਨੇਮਾਂ ’ਚ ਬਦਲਾਅ ਬਾਰੇ ਪ੍ਰਤੀਨਿਧ ਸਭਾ ’ਚ ਵੋਟਿੰਗ ਹੋਵੇਗੀ।