ਲੰਡਨ (ਵਿਕਰਮ ਸਹਿਜਪਾਲ) : ਭਾਰਤੀ ਬੈਂਕਾਂ ਦਾ ਪੈਸਾ ਲੈ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਸੂਲੀ ਦੀ ਕੋਸ਼ਿਸ਼ਾਂ ਤੋਂ ਰਾਹਤ ਪਾਉਣ ਦੇ ਲਈ ਬਰਤਾਨਵੀ ਹਾਈ ਕੋਰਟ ਨੂੰ ਸਮਝਾ ਪਾਉਣ ਵਿਚ ਨਾਕਾਮਯਾਬ ਰਹੇ। ਬੁਧਵਾਰ ਨੂੰ ਕੋਰਟ ਨੇ ਮਾਲਿਆ ਦੇ ਲੰਡਨ ਸਥਿਤ ਬੈਂਕ ਅਕਾਊਂਟ ਤੋਂ 235 ਕਰੋੜ ਰੁਪਏ 'ਤੇ ਕਬਜ਼ਾ ਪਾਉਣ, ਭਾਰਤੀ ਬੈਂਕਾਂ ਦੀ ਕੋਸ਼ਿਸ਼ ਦੇ ਖ਼ਿਲਾਫ਼ ਕੋਈ ਆਦੇਸ਼ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਲੰਡਨ ਦੀ ਆਈਸੀਆਈਸੀਆਈ ਬੈਂਕ ਵਿਚ ਮਾਲਿਆ ਦੀ ਇਹ ਰਕਮ ਬਣੀ ਰਹੇਗੀ।
ਲੰਡਨ ਵਿਚ ਮੌਜੂਦ ਮਾਲਿਆ 'ਤੇ ਬਰਤਾਨਵੀ ਅਦਾਲਤਾਂ ਵਿਚ ਜੋ ਮਾਮਲੇ ਚਲ ਰਹੇ ਹਨ ਉਨ੍ਹਾਂ ਵਿਚੋਂ Îਇਹ ਇੱਕ ਹੈ। ਹਾਈ ਕੋਰਟ ਦੇ ਜੱਜ ਮਾਸਟਰ ਡੇਵਿਡ ਕੁਕ ਨੇ ਭਾਰਤੀ ਸਟੇਟ ਬੈਂਕ ਅਤੇ ਹੋਰ ਬੈਂਕਾਂ ਦੇ ਆਈਸੀਆਈਸੀਆਈ ਬੈਂਕ ਦੀ ਲੰਡਨ ਸ਼ਾਖਾ ਵਿਚ ਜਮ੍ਹਾ ਮਾਲਿਆ ਦੇ 235 ਕਰੋੜ ਰੁਪਏ ਤੱਕ ਪਹੁੰਚ ਦਾ ਆਖਰੀ ਆਦੇਸ਼ ਦਿੱਤਾ ਹੈ। ਲੇਕਿਨ ਇਹ ਸ਼ਰਤ ਲਗਾ ਦਿੱਤੀ ਕਿ ਜਦ ਤੱਕ ਮਾਲਿਆ ਦੇ ਖ਼ਿਲਾਫ਼ ਚਲ ਰਹੇ ਮਾਮਲਿਆਂ 'ਤੇ ਫੈਸਲਾ ਨਹੀਂ ਆਉਂਦਾ, ਤਦ ਤੱਕ ਬੈਂਕ ਦਾ Îਇਹ ਪੈਸਾ ਕਢਵਾ ਨਹੀਂ ਸਕਣਗੇ।