ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪੁਲਿਸ ਨੇ ਵਾਹਨਾਂ ਨੂੰ ਚੋਰੀ ਕਰਕੇ , ਫਿਰ ਕਿਸੇ ਹੋਰ ਨੂੰ ਵੇਚਣ ਦੇ ਮਾਮਲੇ ਵਿੱਚ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ 'ਚੋ ਜ਼ਿਆਦਾਤਰ ਪੰਜਾਬੀ ਹਨ । ਪੁਲਿਸ ਅਨੁਸਾਰ 'ਪ੍ਰੋਜੈਕਟ ਬਿਗ ਰਿਗ' ਦੇ ਤਹਿਤ ਮਾਮਲੇ ਦੀ ਮਾਰਚ 'ਚ ਜਾਂਚ ਸ਼ੁਰੂ ਹੋਈ ਸੀ ਤੇ ਯਾਰਕ, ਟੋਰਾਂਟੋ ,ਉਨਟਾਰੀਓ ਪੁਲਿਸ ਦਾ ਇਹ ਸਾਂਝਾ ਆਪ੍ਰੇਸ਼ਨ ਸੀ ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਜਾਂਚ ਦੇ ਨਤੀਜੇ ਵਜੋਂ ਜਿਟੀਏ ਦੇ ਅੰਦਰ 6 ਥਾਵਾਂ ਨੂੰ ਮੁੱਖ ਨਿਸ਼ਾਨਾ ਬਣਾਇਆ ਗਿਆ ਸੀ। ਸਖ਼ਤ ਕਾਰਵਾਈ ਤੋਂ ਬਾਅਦ 6.99 ਮਿਲੀਆਂ ਡਾਲਰ ਦੀ ਕੀਮਤ ਦੇ ਚੋਰੀ ਹੋਏ ਮਾਲ ਦੇ 28 ਕੰਟੇਨਰ ਬਰਾਮਦ ਹੋਏ ਹਨ, ਜਦਕਿ 2.25 ਮਿਲੀਆਂ ਡਾਲਰ ਦੀ ਕੀਮਤ ਦੇ 28 ਚੋਰੀ ਟਰੈਕਟਰ ਬਰਾਮਦ ਹੋਏ ਹਨ । ਅਧਿਕਾਰੀਆਂ ਅਨੁਸਾਰ ਚੋਰਾਂ ਵੱਲੋ ਅਜਿਹਾ ਕਰਕੇ ਜੋ ਪੈਸੇ ਮਿਲਦੇ ਹਨ, ਉਸ ਦੀ ਵਰਤੋਂ ਉਹ ਨਸ਼ੇ ਤੇ ਬੰਦੂਕਾਂ ਲਈ ਕਰਦੇ ਹਨ। ਫਿਲਹਾਲ ਪੁਲਿਸ ਵਲੋ ਦੋਸ਼ੀਆਂ ਕੋਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਗੈਂਗ ਦਾ ਪਰਦਾਫਾਸ਼ ਹੋ ਸਕੇ ।