ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਵਲੋਂ SC /BC ਸਮਾਜ ਨੂੰ ਲੈ ਕੇ ਇਤਰਾਜਯੋਗ ਟਿੱਪਣੀ ਕਰਨ ਦੇ ਵਿਰੋਧ ਵਿੱਚ 12 ਅਗਸਤ ਨੂੰ ਵਾਲਮੀਕਿ ਤੇ ਰਵਿਦਾਸ ਸਮਾਜ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਦੌਰਾਨ ਸਕਾਰਤਮਕ ਹੱਲ ਨਾਲ ਕਢੇ ਜਾਣ ਕਾਰਨ ਉਕਤ ਐਲਾਨ ਕੀਤਾ ਗਿਆ।
ਇਹ ਐਲਾਨ ਵਾਲਮੀਕਿ ਤੀਰਥ ਅਸਥਾਨ ਅੰਮ੍ਰਿਤਸਰ ਤੋਂ ਜਾਰੀ ਹੁਕਮਾਂ ਵਿੱਚ ਕੀਤਾ ਗਿਆ ਹੈ। 12 ਅਸਗਤ ਨੂੰ ਪੰਜਾਬ ਭਰ ਨੂੰ ਬੰਦ ਕੀਤਾ ਜਾਵੇਗਾ। ਸਵੇਰੇ 9 ਵਜੇ ਤੋਂ 5 ਵਜੇ ਤਕ ਪੰਜਾਬ ਪੂਰੀ ਤਰਾਂ ਬੰਦ ਕੀਤਾ ਜਾਵੇਗਾ। ਇਸ ਦੌਰਾਨ ਵਾਲਮੀਕਿ ਤੇ ਰਵਿਦਾਸ ਫੋਰਸ ਦੇ ਪ੍ਰਧਾਨ ਨੇ ਕਿਹਾ ਕਿ ਸੰਗਠਨਾਂ ਵਲੋਂ ਵਿਰੋਧ ਕਰਨ ਦੇ ਬਾਵਜੂਦ ਪਾਰਟੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ।
ਇਸ ਕਾਰਨ ਸਮਾਜ ਵਿੱਚ ਭਰੀ ਰੋਸ਼ ਹੈ ਇਸ ਲਈ ਦੋਵੇ ਭਾਈਚਾਰੇ ਵਲੋਂ ਕੱਲ ਪੰਜਾਬ ਭਰ ਨੂੰ ਬੰਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਈ ਜਥੇਬੰਦੀਆਂ ਦੇ ਆਗੂ ਵਿਰੋਧੀ ਧਿਰ ਦੀਆਂ ਰਾਜਨੀਤੀਆ ਪਾਰਟੀਆਂ ਨਾਲ ਸਬੰਧ ਰੱਖਦੇ ਹੋਏ ਵਾਲਮੀਕਿ ਸਮਾਜ ਨੂੰ ਗੁੰਮਰਾਹ ਕਰ ਰਹੇ ਹਨ।