by vikramsehajpal
ਦਿੱਲੀ,(ਦੇਵ ਇੰਦਰਜੀਤ) : 1 ਮਈ ਤੋਂ 18 ਤੋਂ 44 ਸਾਲ ਦੀ ਉਮਰ ਵਾਲੇ ਲੋਕਾਂ ਲਈ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਹੈ।ਟੀਕਾਕਰਨ ਮੁਹਿੰਮ ਦਾ ਇਹ ਤੀਜਾ ਪੜਾਅ ਹੈ।ਦੇਸ਼ ਦੇ ਕਈ ਅਜਿਹੇ ਸੂਬੇ ਹਨ, ਜਿੱਥੇ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਨਹੀਂ ਹੋ ਸਕੇਗੀ। ਦਰਅਸਲ ਟੀਕੇ ਦੀਆਂ ਖ਼ੁਰਾਕਾਂ ਦੀ ਘਾਟ ਦਾ ਹਵਾਲਾ ਦੇ ਕੇ ਕਈ ਸੂਬਿਆਂ ਨੇ ਲੋਕਾਂ ਦਾ ਟੀਕਾਕਰਨ ਸ਼ੁਰੂ ਕਰਨ ’ਚ ਅਸਮਰੱਥਾ ਜਤਾਈ ਹੈ।
ਕੋਰੋਨਾ ਟੀਕੇ ਦੀ ਘਾਟ ਅਤੇ ਸਪਲਾਈ ਬਾਰੇ ਬੇਯਕੀਨੀ ਦਰਮਿਆਨ ਪੰਜਾਬ, ਪੱਛਮੀ ਬੰਗਾਲ, ਓਡਿਸ਼ਾ ਤੇ ਜੰਮੂ-ਕਸ਼ਮੀਰ ਵਿਚ 1 ਮਈ ਤੋਂ 18 ਤੋਂ 44 ਸਾਲ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਨਹੀਂ ਹੋਵੇਗਾ। ਜਾਬ, ਦਿੱਲੀ, ਪੱਛਮੀ ਬੰਗਾਲ, ਓਡਿਸ਼ਾ, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਬਿਹਾਰ, ਕਰਨਾਟਕ ਆਦਿ ਸੂਬਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਉੱਚਿਤ ਖ਼ੁਰਾਕਾਂ ਨਹੀਂ ਹਨ, ਜਿਸ ਕਾਰਨ ਉਹ 18 ਤੋਂ 44 ਸਾਲ ਉਮਰ ਲਈ ਟੀਕਾਕਰਨ ਮੁਹਿੰਮ ਸ਼ੁਰੂ ਨਹੀਂ ਕਰ ਸਕਣਗੇ।