ਬੁਢਲਾਡਾ (ਕਰਨ) : ਕੋਰੋਨਾ ਮਾਹਾਮਾਰੀ ਦੇ ਮੱਦੇਨਜ਼ਰ ਕੋਵਿਡ-19 ਦੇ ਟੀਕੇ ਲਗਾਉਣ ਦਾ ਕੈਪ ਸਥਾਨਕ ਵਾਰਡ ਨੰਬਰ 15 ਵਿਖੇ ਕੋਸਲਰ ਗੁਰਪ੍ਰੀਤ ਕੋਰ ਚਹਿਲ ਵਲੋ ਲਗਵਾਇਆ ਗਿਆ। ਜਿਸ ਵਿੱਚ ਸਿਵਲ ਹਸਪਤਾਲ ਵਲੋ ਗੁਰਪ੍ਰੀਤ ਸਿੰਘ, ਜਗਸੀਰ ਸਿੰਘ ਅਤੇ ਸੋਨੂ ਆਦਿ ਵਲੋ ਟੀਕੇ ਲਗਾਏ ਗਏ ਅਤੇ ਕਰੋਨਾ ਮਹਾਮਾਰੀ ਤੋ ਬਚਣ ਲਈ ਸਿਹਤ ਵਿਭਾਗ ਵਲੋ ਦਿੱਤੀਆ ਹਦਾਇਤਾ ਦੀ ਪਾਲਣਾ ਕਰਨ ਲਈ ਕਿਹਾ ਗਿਆ। ਕੈਪ ਮੌਕੇ 50 ਵਿਅਕਤੀਆਂ ਵਲੋ ਟੀਕੇ ਲਗਵਾਏ ਗਏ। ਇਸ ਮੋਕੇ ਉਹਨਾ ਕਿਹਾ ਕਿ ਸਾਨੂੰ ਇਸ ਮਹਾਮਾਰੀ ਤੋ ਬਚਣ ਲਈ ਆਪਣੇ ਘਰਾ ਵਿੱਚ ਰਹਿਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਗੁਰਪ੍ਰੀਤ ਕੌਰ ਚਹਿਲ ਨੇ ਕਿਹਾ ਕਿ ਕੋਰੋਨਾ ਮਾਹਾਮਾਰੀ ਇੱਕ ਭਿਆਨਕ ਰੂਪ ਧਾਰਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸੋਚਣ ਦੀ ਬਜਾਏ ਕਰੋਨਾ ਸਾਡਾ ਕੀ ਕਰਲੂ, ਲੋਕਾਂ ਨੇ ਇਸ ਬੀਮਾਰੀ ਦਾ ਨਤੀਜਾ ਤੋਂ ਜਾਣੂ ਹੋਣਾ ਚਾਹੀਦਾ ਅਤੇ ਸਮੁੱਚੇ ਦੇਸ਼ ਅਤੇ ਪੰਜਾਬੀ ਦੇ ਇਸ ਦੇ ਨਤੀਜੇ ਬਹੁਤ ਹੀ ਜ਼ਿਆਦਾ ਭਿਆਨਕ ਨਤੀਜੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਕੋਵੀਡ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਵੱਧ ਤੋਂ ਵੱਧ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ, ਬਿਨ੍ਹਾਂ ਕਿਸੇ ਕਮ ਤੋਂ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ, ਕਰੋਨਾ ਵੈਕਸੀਨ ਦੇ ਟੀਕੇ ਲਗਵਾਉਣੇ ਚਾਹੀਦੇ ਹਨ, ਮਾਸਕ ਪਾ ਕੇ ਰੱਖਣੇ ਚਾਹੀਦੇ ਹਨ। ਇਸ ਨਾਲ ਹੀ ਅਸੀਂ ਆਪਣਾ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਬਚਾਅ ਕਰ ਸਕਦੇ ਹਾਂ। ਇਸ ਮੋਕੇ ਤਰਜੀਤ ਚਹਿਲ, ਸੁਮੀਤ ਕੁਮਾਰ, ਦੀਪੂ ਵਰਮਾ ਆਦਿ ਹਾਜਰ ਸਨ।
ਫੋਟੋ: ਬੁਢਲਾਡਾ: ਕਰੋਨਾ ਵੈਕਸੀਨ ਦੇ ਟੀਕੇ ਲਗਾਉਦੇ ਹੋਏ।