ਵਾਸ਼ਿੰਗਟਨ , 30 ਜੁਲਾਈ ( NRI MEDIA )
ਅਮਰੀਕਾ ਦੇ ਕਾਂਗਰਸੀ ਡੈਮੋਕਰੇਟ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਵਪਾਰ ਸਮਝੌਤੇ ਦੀ ਗੱਲ ਨੂੰ ਹਾਮੀ ਭਰੀ, ਇਹ ਡੈਮੋਕਰੇਟ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਥੀਜ਼ਰ ਨੂੰ ਚਾਰ ਵਾਰ ਮਿਲ ਚੁੱਕੇ ਹਨ ਅਤੇ ਯੂ.ਐਸ-ਮੈਕਸੀਕੋ-ਕੈਨੇਡਾ ਸਮਝੌਤੇ (ਯੂ.ਐਸ.ਐਮ.ਸੀ.ਏ) ਨੂੰ ਕੁਝ ਹੱਦ ਤਕ ਹਰੀ ਝੰਡੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਇਕ ਡੇਮੋਕ੍ਰੇਟਿਕ ਪ੍ਰਤੀਨਿਧੀ ਨੇ ਦੱਸਿਆ ਕਿ ਡੈਮੋਕਰੇਟ ਅਤੇ ਟਰੰਪ ਪ੍ਰਸ਼ਾਸਨ ਦੇ ਵਿਚਾਲੇ ਵਖਰੇਵੇਂ ਪਿਛਲੇ ਦੋ ਮਹੀਨਿਆਂ ਤੋਂ ਕਾਫੀ ਘਟ ਗਏ ਹਨ।
ਡੈਮੋਕਰੇਟ ਇਸ ਸਮਝੌਤੇ ਦੇ ਵਿਚ ਵਾਤਾਵਰਨ ਅਤੇ ਕਰਮਚਾਰੀਆਂ ਵਾਸਤੇ ਵਾਧੂ ਸੁਰੱਖਿਆ ਦੀ ਮੰਗ ਕਰਦੇ ਹਨ ਹਾਲਾਂਕਿ ਇਸ ਸਮਝੌਤੇ ਉੱਤੇ ਗੱਲਬਾਤ ਜਾਂ ਮੋਲ ਭਾਵ ਕਰਨ ਵਾਲਿਆਂ ਨੇ ਕੋਈ ਵੇਰਵੇ ਨਹੀਂ ਦਿੱਤੇ, ਦੋਹਾਂ ਧਿਰਾਂ ਦੇ ਵਿਚ ਦੀ ਗੱਲ ਬਾਤ ਅਜੇ ਵੀ ਠੱਪ ਹੋ ਸਕਦੀ ਹੈ ਕਿਉਕਿ ਅਗਸਤ ਮਹੀਨੇ ਵਿਚ ਜਾਣੀ ਕਿ ਅਗਲੇ ਹਫਤੇ ਯੂ.ਐਸ.ਐਮ.ਸੀ.ਏ ਉਤੇ ਕੰਮ ਕਰਨ ਵਾਲੇ ਡੈਮੋਕਰੇਟ ਅਤੇ ਟਰੰਪ ਪ੍ਰਸ਼ਾਸਨ ਇਸ ਸਮਝੌਤੇ ਉਪਰ ਆਪਣੀ ਪੇਸ਼ਕੇਸ਼ ਵੇਵਰੇ ਸਹਿਤ ਇੱਕ ਦੂਜੇ ਨੂੰ ਦੇਣਗੇ, ਇਸ ਸਮਝੌਤੇ ਦੇ ਅਤਿ-ਸਹਿਯੋਗੀ ਇਸਨੂੰ 2020 ਦੀਆਂ ਚੋਣਾਂ ਤੋਂ ਪਹਿਲਾ ਪੱਕਾ ਕਰਨਾ ਚਾਹੁੰਦੇ ਹਨ ਜਿਸ ਲਈ ਡੈਮੋਕਰੇਟ ਅਤੇ ਰਿਪਬਲਿਕਨ ਹਾਲੇ ਤਿਆਰ ਨਹੀਂ ਹਨ, ਇਸ ਸਮਝੌਤੇ ਨੂੰ ਪ੍ਰਮਾਣਿਤ ਕਰ ਦੇਣ ਤੋਂ ਬਾਅਦ ਕਾਂਗਰਸ ਆਪਣੇ ਦੂਜੇ ਅਤੇ ਤੀਜੇ ਵਪਾਰ ਸਹਿਯੋਗੀ ਮਤਲਬ ਕਿ ਕੈਨੇਡਾ ਅਤੇ ਮੈਕਸੀਕੋ ਦੇ ਨਾਲ ਆਪਣੇ ਵਪਾਰਿਕ ਰਿਸ਼ਤਿਆਂ ਦੀ ਅਨਿਸ਼ਚਿਤਤਾ ਨੂੰ ਦੂਰ ਕਰ ਸਕਦੀ ਹੈ।
ਇਸ ਸਮਝੌਤੇ ਵਿਚ ਉਦੋਂ ਥੋੜੀ ਤੇਜੀ ਆਏ ਜਦ ਯੂ.ਐਸ.ਐਮ.ਸੀ.ਏ ਦੀ ਮੰਗ ਅਨੁਸਾਰ ਮੈਕਸੀਕੋ ਨੇ ਕਿਰਤ ਕ਼ਾਨੂਨ ਪੇਸ਼ ਕੀਤਾ, ਮੈਕਸੀਕੋ ਨੇ ਤਾਂ ਸਮਝੌਤੇ ਨੂੰ ਜੂਨ ਵਿਚ ਹੀ ਪ੍ਰਵਾਨਗੀ ਦੇ ਦਿੱਤੀ ਸੀ, ਪਰ ਡੈਮੋਕਰੇਟ ਇਹ ਵੀ ਵੇਖਣਾ ਚਾਹੁੰਦੇ ਹਨ ਕਿ ਸਾਲ ਦੇ ਅੰਤ ਤਕ ਮੈਕਸੀਕੋ ਕਿਰਤ ਸੁਧਾਰ ਵਾਸਤੇ ਲੋੜੀਂਦੇ ਸਰੋਤਾਂ ਦੀ ਪੂਰਤੀ ਲਈ ਪੈਸੇ ਚੁਕਾ ਵੀ ਸਕਦਾ ਹੈ ਜਾਂ ਨਹੀਂ, ਵਾਸ਼ਿੰਗਟਨ ਵਿਚ ਕਾਨੂੰਨਵਿਦਾਂ ਉਪਰ ਇਸ ਵਕ਼ਤ ਕਾਫੀ ਜ਼ਿਆਦਾ ਦਬਾਅ ਹੈ, ਇਸੇ ਵਿਚਾਲੇ ਮਜ਼ਦੂਰਾਂ, ਵਾਤਾਵਰਨ ਕਾਰਕੁਨਾਂ ਅਤੇ ਹੋਰ ਕਾਰਕੁਨਾਂ ਨੇ ਇਕ ਪੀਟੀਸ਼ਨ ਰੱਖਿਆ ਜਿਸ ਤਹਿਤ ਨਾਫ਼ਟਾ 2.0 ਦੇ ਪੱਕੇ ਹੋਣ ਤੋਂ ਪਹਿਲਾ ਕੋਈ ਵੋਟ ਨਹੀਂ ਪਏਗਾ ਦੀ ਘੋਸ਼ਨ ਕੀਤੀ ਗੇ ਅਤੇ ਇਸ ਪਟੀਸ਼ਨ ਨੂੰ 300,000 ਹਸਤਾਖਰ ਵੀ ਮਿਲੇ, ਜਿਕਰਯੋਗ ਹੈ ਕਿ ਟਰੰਪ ਦੇ ਮੌਜੂਦਾ ਨਾਫ਼ਟਾ ਵਿੱਚੋ ਨਿਕਲਣ ਕਾਰਨ ਕਿਸਾਨਾਂ ਅਤੇ ਵਾਹਨ ਨਿਰਮਾਤਾਵਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।