ਨਿਊਜ਼ ਡੈਸਕ (ਰਿੰਪੀ ਸ਼ਰਮਾ ): ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਸਾਈਬਰ ਟਿਪਲਾਈਨ ਨੇ ਸ਼ਹਿਰ ਦੇ ਕੇਪੀ ਨਗਰ ਤੋਂ ਚਾਈਲਡ ਪੋਰਨੋਗ੍ਰਾਫੀ ਮਾਮਲਾ ਫੜਿਆ ਹੈ। ਗ੍ਰਹਿ ਮੰਤਰਾਲੇ ਦੀ ਸ਼ਿਕਾਇਤ 'ਤੇ ਮਾਮਲਾ ਦਰਜ਼ ਕੀਤਾ ਗਿਆ, ਉੱਥੇ ਹੀ CP ਕੁਲਦੀਪ ਸਿੰਘ ਚਾਹਲ ਨੇ ਮਾਮਲੇ ਦੀ ਜਾਂਚ ਲਈ SHO ਰਵਿੰਦਰ ਕੁਮਾਰ ਨੂੰ ਹੁਕਮ ਜਾਰੀ ਕੀਤੇ ਹਨ । ਦੱਸਿਆ ਜਾ ਰਿਹਾ ਸੋਸ਼ਲ ਮੀਡੀਆ 'ਤੇ ਫੋਟੋ ਦੇ ਨਾਲ ਇੱਕ ਵੀਡੀਓ ਵੀ ਪੋਸਟ ਕੀਤੀ ਗਈ ਸੀ। ਜਿਸ ਤੋਂ ਬਾਅਦ ਸਾਈਬਰ ਟਿਪਲਾਈਨ ਨੇ ਆਪਣੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਤੇ ਮਾਮਲੇ ਨੂੰ ਨੈਸ਼ਨਲ ਸੈਂਟਰ ਫ਼ਾਰ ਮਿਸਿੰਗ ਐਂਡ ਐਕਸਪਲੋਈਟਿਡ ਚਿਲਡਰਨ ਨੂੰ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਚਾਈਲਡ ਪੋਰਨੋਗ੍ਰਾਫੀ ਮਾਮਲੇ 'ਚ 2 ਮੋਬਾਈਲ ਕੁਨੈਕਸ਼ਨ ਵਰਤੇ ਗਏ ਸਨ। ਦੋਵੇ ਮੋਬਾਈਲ ਜਲੰਧਰ ਨਾਲ ਜੁੜੇ ਹੋਏ ਹਨ । ਹੁਣ ਕਮਿਸ਼ਨਰੇਟ ਪੁਲਿਸ ਦੇ ਸਾਈਬਰ ਕ੍ਰਾਈਮ ਕੋਲੋਂ ਇਸ ਮਾਮਲੇ ਸਬੰਧੀ ਰਿਪੋਰਟ ਆਈ ਹੈ। ਦੋਵਾਂ ਮੋਬਾਈਲਾਂ ਦੇ ਮਾਲਕਾਂ ਦੀ ਪਛਾਣ ਕਿਰਨ ਤੇ ਜੀਤ ਦੇ ਰੂਪ 'ਚ ਹੋਈ ਹੈ। ਪੁਲਿਸ ਵਲੋਂ ਦੋਵਾਂ ਦੇ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ ।
by jaskamal