ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਡਮਿਸ਼ਨ ਘੁਟਾਲੇ ਮਾਮਲੇ ਵਿਚ ਅਮਰੀਕਾ ਦੇ ਸਿੱਖਿਆ ਵਿਭਾਗ ਨੇ ਅੱਠ ਯੂਨੀਵਰਸਿਟੀਆਂ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ । ਰਿਪੋਰਟ ਮੁਤਾਬਕ ਜੇਕਰ ਜਾਂਚ ਵਿਚ ਪਾਇਆ ਗਿਆ ਕਿ ਯੂਨੀਵਰਸਿਟੀਆਂ ਨੇ ਸਿੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਹੈ ਤਾਂ ਉਨ੍ਹਾਂ 'ਤੇ ਜੁਰਮਾਨੇ ਦੇ ਤੌਰ 'ਤੇ ਵਿਦਿਆਰਥੀ ਕਰਜ਼ ਵਿਚ ਕਟੌਤੀ ਕੀਤੀ ਜਾਵੇਗੀ।
ਜਾਂਚ ਦੇ ਸਬੰਧ ਵਿਚ ਯੇਲ, ਵੇਕ ਫਾਰੈਸਟ ਯੂਨੀਵਰਸਿਟੀ, ਦ ਯੂਨੀਵਰਸਿਟੀ ਆਫ਼ ਸੇਨ ਡੀਗੋ, ਸਟੈਨਫੋਰਡ, ਜਾਰਜਟਾਊਨ, ਦ ਯੂਨੀਵਰਸਿਟੀ ਆਫ਼ ਟੈਕਸਾਸ ਐਟ ਔਸਟਿਨ, ਦ ਯੂਨੀਵਰਸਿਟੀ ਆਫ਼ ਸਾਊਦਰਨ ਕੈਲੀਫੋਰਨੀਆ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਨੂੰ ਪੱਤਰ ਭੇਜਿਆ ਗਿਆ ਹੈ।
ਨਿਆ ਵਿਭਾਗ ਨੇ ਦੋ ਅਭਿਨੇਤਰੀਆਂ ਸਣੇ ਦਰਜਨਾਂ ਅਮੀਰ ਮਾਪਿਆ 'ਤੇ ਅਪਣੇ ਬੱਚਿਆਂ ਨੂੰ ਨਾਮੀ ਅਤੇ ਮਹਿੰਗੇ ਕਾਲਜਾਂ ਵਿਚ ਦਾਖ਼ਲ ਦਿਵਾਉਣ ਦੇ ਲਈ ਰਿਸ਼ਵਤ ਦੇਣ ਦੇ ਮਾਮਲੇ ਵਿਚ ਇਹ ਜਾਂਚ ਸ਼ੁਰੂ ਕੀਤੀ ਹੈ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਦਾਖ਼ਲੇ ਦੇ ਲਈ 15 ਹਜ਼ਾਰ ਤੋਂ ਲੈ ਕੇ ਲੱਖਾਂ ਡਾਲਰ ਤੱਕ ਕਾਲਜਾਂ ਨੂੰ ਦਿੱਤੇ।