by vikramsehajpal
ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਕੋਰੋਨਾ ਦਾ ਕਹਿਰ ਅਮਰੀਕਾ ਵਿਚ ਲਗਾਤਾਰ ਵੱਧ ਰਿਹਾ ਹੈ। ਇਥੇ ਲਗਾਤਾਰ ਤੀਜੇ ਦਿਨ ਰਿਕਾਰਡ 2 ਲੱਖ ਤੋਂ ਵੱਧ ਅਤੇ ਲਗਾਤਾਰ 31ਵੇਂ ਦਿਨ 1 ਲੱਖ ਤੋਂ ਵੱਧ ਕੋਰੋਨਾ ਪੀੜਤਾਂ ਦੀ ਗਿਣਤੀ ਵੱਧੀ ਹੈ। ਪਿਛਲੇ 24 ਘੰਟਿਆਂ ਵਿਚ 2.35 ਲੱਖ ਨਵੇਂ ਮਾਮਲੇ ਸਾਹਮਣੇ ਆਏ ਅਤੇ 2,712 ਮਰੀਜ਼ਾਂ ਨੇ ਦਮ ਤੋੜਿਆ।
ਇਸ ਤਰ੍ਹਾਂ ਇਥੇ ਔਸਤ ਹਰ 30 ਸੈਕਿੰਡ ਵਿਚ 1 ਅਮਰੀਕੀ ਨੇ ਆਪਣੀ ਜਾਨ ਗੁਆਈ। ਇਸ ਤੋਂ ਪਹਿਲਾਂ 3 ਦਸੰਬਰ ਨੂੰ ਰਿਕਾਰਡ 2.20 ਲੱਖ ਮਾਮਲੇ ਸਾਹਮਣੇ ਆਏ ਸਨ ਅਤੇ ਸਭ ਤੋਂ ਵੱਧ 2,921 ਮੌਤਾਂ ਹੋਈਆਂ ਸਨ।