ਭਾਰਤ-ਪਾਕਿ ਵਿਚਕਾਰ ਬਣੇ ਕਰਤਾਰਪੁਰ ਲਾਂਘੇ ਦਾ ਸਵਾਗਤ ਕਰਦਾ ਹੈ ਅਮਰੀਕਾ : ਮੋਰਗਨ

by mediateam

ਨਿਉਯਾਰਕ (Vikram Sehajpal) : ਭਾਰਤ-ਪਾਕਿ ਵਿਚਾਲੇ ਬਣ ਰਹੇ ਕਰਤਾਰਪੁਰ ਲਾਂਘੇ ਦਾ ਸ਼ਨੀਵਾਰ ਨੂੰ ਸਿੱਖ ਸੰਗਤਾਂ ਦੇ ਦਰਸ਼ਨਾ ਦੇ ਲਈ ਖੋਲ ਦਿੱਤਾ ਗਿਆ ਹੈ। ਇਸ ਲਾਂਘੇ ਦੀ ਵਿਸ਼ਵ ਭਰ ਦੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਇਤਿਹਾਸਕ ਦਿਹਾੜੇ ਮੌਕੇ ਸੰਯੁਕਤ ਰਾਸ਼ਟਰ ਦੇ ਵਿਦੇਸ਼ ਵਿਭਾਗ ਬੁਲਾਰੇ ਮੋਰਗਨ ਡੀਨ ਓਰਟਾਗਸ ਨੇ ਟਵੀਟ ਕਰ ਕਿਹਾ, "ਸੰਯੁਕਤ ਰਾਸ਼ਟਰ ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਦਾ ਸਵਾਗਤ ਕਰਦਾ ਹੈ। 


ਇਹ ਲਾਂਘਾ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਅਨੌਖਾ ਕਦਮ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ।"ਦੱਸਣਯੋਗ ਹੈ ਕਿ ਇਸ ਟਵੀਟ ਦੇ ਨਾਲ ਮੋਰਗਨ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਪਾਕਿ ਦਾ ਇਹ ਲਾਂਘਾ ਸਾਂਤੀ ਤੇ ਅਮਨ ਦਾ ਪ੍ਰਤੀਕ ਹੈ।