ਲੰਦਨ/ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਦੇ ਇਕ ਬਹੁਤ ਵਡੇ ਗਠਜੋੜ ਕਵਾਡ ਤੋਂ ਬਾਦ ਚੀਨ ਦੇ ਖਿਲਾਫ ਇਕ ਹੋਰ ਗਠਜੋੜ ਤਿਆਰ ਹੀ ਚੁੱਕਾ ਹੈ। ਜੀ ਹਾਂ, ਬ੍ਰਿਟੇਨ, ਅਮਰੀਕਾ ਅਤੇ ਆਸਟ੍ਰੇਲੀਆ ਨੇ ਹਿੰਦ ਪ੍ਰਸ਼ਾਂਤ ਵਿੱਚ ਚੀਨ ਨੂੰ ਘੇਰਨ ਲਈ ਤੀਨ ਮੁਲਕਾਂ ਦੇ ਇਕ ਨਵੇਂ ਸੁਰੱਖਿਆ ਗਠਬੰਧਨ ਆਕਸ (AUKUS) ਦੀ ਘੋਸ਼ਣਾ ਕੀਤੀ ਹੈ।
ਤੁਹਾਨੂੰ ਦਸਣਾ ਜਰੂਰੀ ਹੈ ਕਿ ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਦੇ ਕਵਾਡ ਗਠਜੋੜ ਦਾ ਚੀਨ ਪਹਿਲਾਂ ਹੀ ਦ੍ਰਿੜ੍ਹਤਾ ਨਾਲ ਵਿਰੋਧ ਕਰਦਾ ਹੈ, ਕਿਉਂਕਿ 'ਕਵਾਡ ਗਠਜੋੜ' ਨੂੰ ਚੀਨ ਦੇ ਖਿਲਾਫ ਬਹੁਤ ਵਡਾ ਅਤੇ ਧਾਰਦਾਰ ਹਥਿਆਰ ਮਨਿਆ ਜਾਂਦਾ ਹੈ। ਇਥੇ ਇਹ ਵੀ ਦਸਣਾ ਜਰੂਰੀ ਹੈ ਕਿ ਜੱਦ ਵੀ 'ਕਵਾਡ ਗਠਜੋੜ' ਦੀ ਕੋਈ ਮੀਟਿੰਗ ਹੁੰਦੀ ਹੈ ਤੇ ਚੀਨ ਦਾ ਵਿਦੇਸ਼ ਮੰਤਰਾਲੇ ਅਤੇ ਚੀਨੀ ਸਰਕਾਰ ਦੇ ਇਸ਼ਾਰੇ ਤੇ ਚਲਣ ਵਾਲਾ ਸਰਕਾਰੀ ਚੀਨੀ ਮੀਡਿਆ ਦਹਾੜਾ ਮਾਰਨ ਲਗ ਪੈਂਦਾ ਹੈ। ਓਥੇ ਹੀ ਭਾਰਤ ਤੀਨ ਮੁਲਕਾਂ ਦੇ ਇਸ ਸੁਰੱਖਿਆ ਗਠਬੰਧਨ 'AUKUS' ਵਿਚ ਸ਼ਾਮਲ ਨਾ ਹੋ ਕੇ ਵੀ ਕਾਫੀ ਖੁਸ਼ ਹੈ।
ਇਤਿਹਾਸਕ ਨਵਾਂ ਗਠਬੰਧਨ ਯਾਨੀ 'AUKUS' ਬੁੱਧਵਾਰ ਨੂੰ ਟੈਲੀਵਿਜਨ ਤੇ ਪ੍ਰਸਾਰਿਤ ਇੱਕ ਸੰਯੁਕਤ ਸੰਬੋਧਨ ਦੇ ਦੌਰਾਨ ਕੀਤਾ ਗਿਆ ਹੈ। ਇਸ ਗਠਬੰਧਨ ਦੇ ਤਹਿਤ ਤੀਨੋ ਮੁਲਕ ਸੰਯੁਕਤ ਸਮਰੱਥਾਵਾਂ ਦਾ ਵਿਕਾਸ, ਟੈਕਨਾਲੋਜੀ ਸਾਂਝ, ਸੁਰੱਖਿਆ ਦੇ ਡੂੰਘੇ ਏਕੀਕਰਣ ਨੂੰ ਵਧਾਉਣ ਅਤੇ ਬਚਾਉਣ ਸੰਬੰਧੀ ਵਿਗਿਆਨ, ਤਕਨੀਕ, ਉਦਯੋਗਿਕ ਕੇਂਦਰਾਂ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਬਣਾਉਣ ਵਿੱਚ ਸਹਿਮਤ ਹੋਏ ਹਨ। ਇਸ ਨਾਲ ਇਹ ਦੇਸ਼ ਆਪਣੇ ਸਾਂਝੇ ਹਿੱਤਾਂ ਦੀ ਰੱਖਿਆ ਕਰ ਸਕਣਗੇ ਅਤੇ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀ ਪਣਡੁੱਬੀਆਂ ਹਾਸਲ ਕਰਨ ਵਿੱਚ ਆਸਟ੍ਰੇਲੀਆ ਦੀ ਮਦਦ ਕਰਨ ਸਹਿਤ ਰੱਖਿਆ ਸਮਰੱਥਾਵਾਂ ਨੂੰ ਬਿਹਤਰ ਢੰਗ ਨਾਲ ਸਾਂਝਾ ਕਰ ਸਕਣਗੇ।
'AUKUS' ਦੀ ਪਹਿਲੀ ਵੱਡੀ ਪਹਿਲ ਦੇ ਹਿੱਸੇ ਵਜੋਂ ਅਮਰੀਕਾ ਅਤੇ ਯੂਕੇ ਦੀ ਸਹਾਇਤਾ ਨਾਲ ਆਸਟ੍ਰੇਲੀਆ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀ ਪਣਡੁੱਬੀਆਂ ਦਾ ਬੇੜਾ ਤਿਆਰ ਕਰੇਗਾ, ਇਸਦਾ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਥਿਰਤਾ ਨੂੰ ਉਤਸ਼ਾਹਤ ਕਰਨਾ ਹੈ। ਇਸਦੇ ਨਾਲ ਹੀ ਅਗਲੇ 18 ਮਹੀਨਿਆਂ ਵਿੱਚ, ਤਿੰਨੇ ਦੇਸ਼ ਸਭ ਤੋਂ ਵਧੀਆ ਮਾਰਗ ਬਣਾਉਣ ਲਈ ਮਿਲ ਕੇ ਕੰਮ ਕਰਨਗੇ।