ਵਾਸ਼ਿੰਗਟਨ (Vikram Sehajpal) : ਅਮਰੀਕਾ ਨੇ 'ਇਸਲਾਮਿਕ ਸਟੇਟ' ਦੇ ਨੇਤਾ ਅਬੂ ਬਕਰ ਅਲ-ਬਗ਼ਦਾਦੀ ਨੂੰ ਨਿਸ਼ਾਨਾ ਬਣਾਉਂਦਿਆਂ ਇਕ ਮੁਹਿੰਮ ਚਲਾਈ ਹੈ। ਇਸ ਬਾਰੇ ਮੀਡੀਆ ਰਿਪੋਰਟਾਂ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ।ਜਾਣਕਾਰੀ ਮੁਤਾਬਕ ਅਮਰੀਕੀ ਫ਼ੌਜ ਦੀ ਅੱਤਵਾਦੀਆਂ ਵਿਰੁੱਧ ਚਲਾਈ ਮੁਹਿੰਮ ਸਫ਼ਲ ਰਹੀ। ਇਸ ਮੁਹਿੰਮ ਵਿੱਚ ਮੁੱਖ ਨਿਸ਼ਨਾ ISIS ਦੇ ਅੱਤਵਾਦੀ ਅਬੂ ਬਕਰ ਅਲ–ਬਗ਼ਦਾਦੀ ਨੂੰ ਬਣਾਇਆ ਗਿਆ ਸੀ। ਅਮਰੀਕੀ ਫ਼ੌਜ ਨੇ ਅਬੂ ਬਕਰ ਅਲ–ਬਗ਼ਦਾਦੀ ਨੂੰ ਮਾਰ ਮੁਕਾਇਆ ਹੈ। ਇਸ ਤੋਂ ਪਹਿਲਾਂ, ਸ਼ਨੀਵਾਰ ਦੇਰ ਰਾਤ ਵਾਈਟ੍ਹ ਹਾਊਸ ਵੱਲੋਂ ਦੇਰ ਰਾਤ ਐਲਾਨ ਕੀਤਾ ਗਿਆ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਐਤਵਾਰ ਸਵੇਰੇ ਇੱਕ ਵੱਡਾ ਬਿਆਨ ਦੇਣਗੇ, ਪਰ ਹੋਰ ਵੇਰਵੇ ਨਹੀਂ ਦਿੱਤੇ।
ਵਾਈਟ ਹਾਊਸ ਦੇ ਡਿਪਟੀ ਪ੍ਰੈਸ ਸਕੱਤਰ ਹੋਗਨ ਗਿੱਡਲੀ ਨੇ ਕਿਹਾ, “ਸੰਯੁਕਤ ਰਾਜ ਦੇ ਰਾਸ਼ਟਰਪਤੀ ਕੱਲ ਸਵੇਰੇ 9 ਵਜੇ (1300 ਜੀ.ਐੱਮ.ਟੀ) ਇਕ ਵੱਡਾ ਬਿਆਨ ਦੇਣਗੇ। ਦੱਸਣਯੋਗ ਹੈ ਕਿ ਸਵੇਰੇ ਕਰੀਬ 7 ਵਜੇ ਟਰੰਪ ਨੇ ਆਪਣੇ ਇੱਕ ਟਵੀਟ ਰਾਹੀਂ ਲੋਕਾਂ ਨੂੰ ਦੱਸਿਆਂ ਸੀ ਕਿ, "ਹਾਲ ਹੀ ਦੇ ਵਿੱਚ ਕੁਝ ਬਹੁਤ ਵੱਡਾ ਹੋਇਆ ਹੈ!"। ਪਰ ਇਸ ਦੀ ਪੁਸ਼ਟੀ ਏਜੰਸੀਆਂ ਵੱਲੋਂ ਕੀਤੀ ਦਿੱਤੀ ਜਾਣਕਾਰੀ ਤੋਂ ਹੋਈ ਕਿ ਅਮਰੀਕੀ ਫੌਜ ਵੱਲੋਂ ਚਲਾਈ ਗਈ ਮੁਹਿੰਮ ਵਿੱਚ ISIS ਦੇ ਅੱਤਵਾਦੀ ਅਬੂ ਬਕਰ ਅਲ–ਬਗ਼ਦਾਦੀ ਦੀ ਮੌਤ ਹੋ ਗਈ ਹੈ।