3 ਨਵੰਬਰ ਨੂੰ ਬਦਲੇਗਾ ਅਮਰੀਕਾ ‘ਚ ਘੜੀਆਂ ਦਾ ਸਮਾਂ

by

ਨਿਊਯਾਰਕ (Vikram Sehajpal) : ਅਮਰੀਕਾ 'ਚ ਡੇਅਲਾਈਟ ਸੇਵਿੰਗ ਅਨੁਸਾਰ ਇਥੋਂ ਦੇ ਨਾਗਰਿਕਾਂ ਨੂੰ 3 ਨਵੰਬਰ, ਦਿਨ ਐਤਵਾਰ ਨੂੰ ਆਪਣੀਆਂ ਘੜੀਆਂ ਇਕ ਘੰਟਾ ਪਿੱਛੇ ਕਰਨੀਆਂ ਪੈਣਗੀਆਂ। ਇਸ ਤਰ੍ਹਾਂ ਇਹ ਸਮਾਂ 2 ਅਤੇ 3 ਨਵੰਬਰ ਦੀ ਦਰਮਿਆਨੀ ਰਾਤ ਨੂੰ ਸਵੇਰੇ 2 ਵਜੇ ਬਦਲੇਗਾ। 

ਅਮਰੀਕਾ-ਕੈਨੇਡਾ 'ਚ ਡੇਅਲਾਈਟ ਸੇਵਿੰਗ ਅਨੁਸਾਰ ਹਰ ਸਾਲ 2 ਵਾਰ ਸਮੇਂ 'ਚ ਤਬਦੀਲੀ ਕੀਤੀ ਜਾਂਦੀ ਹੈ। ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਥੇ ਸਮੇਂ ਦੀ ਤਬਦੀਲੀ ਹੁੰਦੀ ਹੈ। ਮਾਰਚ ਦੇ ਦੂਜੇ ਐਤਵਾਰ ਨੂੰ ਘੜੀ ਦੀਆਂ ਸੂਈਆਂ ਅੱਗੇ ਕਰਨੀਆਂ ਪੈਂਦੀਆਂ ਹਨ, ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਹ ਇਕ ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ। 

ਇਸ ਵਾਰ 3 ਨਵੰਬਰ, ਦਿਨ ਐਤਵਾਰ ਨੂੰ ਸਮੇਂ 'ਚ ਤਬਦੀਲੀ ਕੀਤੀ ਜਾਵੇਗੀ। ਫਰਜ਼ ਕੀਤਾ ਕਿ ਜੇ ਤੁਹਾਡੀ ਘੜੀ ਵਿਚ ਤੜਕੇ ਸਵੇਰ ਦੇ 2 ਵੱਜੇ ਹੋਏ ਹਨ, ਤਾਂ ਉਸ ਨੂੰ 1 ਘੰਟੇ ਦਾ ਸਮਾਂ ਪਿੱਛੇ ਕਰਕੇ 1 ਵਜੇ ਸੈੱਟ ਕਰਨਾ ਪਵੇਗਾ।