ਲਾਦੇਨ ਦਾ ਪੁੱਤਰ ਅਮਰੀਕਾ ਤੇ ਕਰ ਸਕਦਾ ਹੈ ਵੱਡਾ ਹਮਲਾ – ਅਲਰਟ ਜਾਰੀ

by mediateam

ਵਾਸ਼ਿੰਗਟਨ , 01 ਮਾਰਚ ( NRI MEDIA ) 

ਅਲਕਾਇਦਾ ਦੇ ਮੁਖੀ ਰਹੇ ਉਸਾਮਾ ਬਿਨ ਲਾਦੇਨ ਦਾ ਲੜਕਾ ਹਮਜ਼ਾ ਬਿਨ ਲਾਦੇਨ ਇਨੀਂ ਦਿਨੀਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅਮਰੀਕਾ ਦੇ ਖਿਲਾਫ ਸਾਜਿਸ਼ ਰੱਚ ਰਿਹਾ ਹੈ  , ਇਸ ਤੋਂ ਬਾਅਦ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ ਅਤੇ ਹਮਜਾ ਲਾਦੇਨ ਉੱਤੇ ਦਸ ਲੱਖ ਡਾਲਰ ਦਾ ਇਨਾਮ ਘੋਸ਼ਿਤ ਕਰ ਦਿੱਤਾ ਹੈ , ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਲ ਕਾਇਦਾ ਦਾ ਵਰਤਮਾਨ ਮੁਖੀ ਹਮਜਾ ਲਾਦੇਨ ਇਸ ਸਮੇਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਬਾਰਡਰ ਤੇ ਹੈ ਜੋ ਇਰਾਨ ਭੱਜਣ ਦੀ ਫਿਰਾਕ ਵਿੱਚ ਹੈ |


ਅਮਰੀਕਾ ਕਈ ਸਾਲਾਂ ਤੋਂ ਬਦਨਾਮ ਕ੍ਰਾਊਨ ਪ੍ਰਿੰਸ ਹਾਮਾ ਬਿਨ ਲਾਦੇਨ ਦੇ ਟਿਕਾਣਿਆਂ ਦੀ ਥਾਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ,ਇਹ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਵਿਚ ਹੁੰਦਾ ਹੈ ਜਾਂ ਅਫ਼ਗਾਨਿਸਤਾਨ ਵਿੱਚ ਹੁੰਦਾ ਹੈ , ਉਸਦੇ ਈਰਾਨ ਵਿਚ ਹੋਣ ਦੀ ਖ਼ਬਰ ਵੀ ਆਈ ਸੀ ਪਰ ਉਹ ਹਾਲੇ ਤੱਕ ਅਮਰੀਕਾ ਦੇ ਹੱਥੇ ਨਹੀਂ ਚੜਿਆ ਹੈ |

ਅਮਰੀਕੀ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਹਮਜ਼ਾ ਬਿਨ ਲਾਦੇਨ ਲਈ ਇਨਾਮ ਦੀ ਘੋਸ਼ਣਾ ਕੀਤੀ ਹੈ , ਬਿਆਨ 'ਚ ਕਿਹਾ ਗਿਆ ਹੈ ਕਿ ਹਮਜ਼ਾ ਅਮਰੀਕਾ ਅਤੇ ਉਸਦੇ ਸਹਿਯੋਗੀਆਂ' ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ ,ਉਸਨੇ ਅਮਰੀਕਾ ਨੂੰ ਹਮਲੇ ਦੀ ਧਮਕੀ ਵੀ ਦਿੱਤੀ ਹੈ , ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਐੱਮ ਈਵਨੌਫ ਨੇ ਕਿਹਾ ਕਿ ਇਹ ਕਦਮ ਅੱਤਵਾਦ ਵਿਰੁੱਧ ਹਰ ਹਥਿਆਰ ਦੇ ਅਮਰੀਕੀ ਵਰਤੋਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ |

ਇੱਕ ਅਮਰੀਕੀ ਅਧਿਕਾਰੀ ਨੇਥਨ ਸੇਲਸ ਨੇ ਕਿਹਾ ਕਿ ਅਲ-ਕਾਇਦਾ ਕੁਝ ਸਮੇਂ ਤੋਂ ਚੁੱਪ ਹੋ ਗਿਆ ਹੈ ਪਰ ਇਹ ਸਿਰਫ ਰਣਨੀਤਕ ਚੁੱਪ ਹੈ, ਸਮਰਪਣ ਨਹੀਂ ਹੈ , ਅਲ ਕਾਇਦਾ ਸਾਡੇ ਤੇ ਹਮਲਾ ਕਰਨ ਦੀ ਸਮਰੱਥਾ ਅਤੇ ਇਰਾਦਾ ਦੋਵੇਂ ਰੱਖਦਾ ਹੈ ,ਇਸ ਲਈ ਸਾਨੂੰ ਸਚੇਤ ਰਹਿਣਾ ਚਾਹੀਦਾ ਹੈ |