ਅਮਰੀਕਾ ਨੇ ਚੀਨ ਦੀ ਕੰਪਨੀ Huawei ਤੋਂ 3 ਮਹੀਨਿਆਂ ਲਈ ਬੈਨ ਹਟਾਇਆ

by

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਦੇ ਅਧਿਕਾਰੀਆਂ ਨੇ ਚੀਨ ਦੀ ਤਕਨਾਲੋਜੀ ਕੰਪਨੀ ਹੁਆਵੇਈ 'ਤੇ ਲਗਾਈ ਗਈ ਰੋਕ ਦੇ ਫੈਸਲੇ ਨੂੰ ਫਿਲਹਾਲ 90 ਦਿਨਾਂ ਲਈ ਟਾਲ ਦਿੱਤਾ ਹੈ। ਉਸਦਾ ਕਹਿਣਾ ਹੈ ਕਿ ਭਾਰੀ ਪੇਰਸ਼ਾਨੀਆਂ ਨੂੰ ਰੋਕਣ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਹਾਲਾਂਕਿ ਇਸ ਰਾਹਤ ਦੇ ਕਾਰਨ ਬੈਨ ਦੇ ਫੈਸਲੇ 'ਤੇ ਅਸਰ ਨਹੀਂ ਪਵੇਗਾ। 

ਟਰੰਪ ਪ੍ਰਸ਼ਾਸਨ ਦੇ ਵਣਜ ਵਿਭਾਗ ਦੁਆਰਾ ਦਿੱਤੀ ਗਈ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਇਹ ਰੋਕ ਅਸਥਾਈ ਹੈ ਅਤੇ ਇਸ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਕੰਪਨੀ 'ਤੇ ਲਗਾਈ ਗਈ ਰੋਕ ਦੇ ਫੈਸਲੇ ਵਿਚ ਕੋਈ ਬਦਲਾਅ ਨਹੀਂ ਆਵੇਗਾ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਅਮਰੀਕਾ ਅਤੇ ਚੀਨ ਦੀ ਤਕਨਾਲੋਜੀ ਕੰਪਨੀ 'ਤੇ ਡੂੰਘਾ ਅਸਰ ਪਵੇਗਾ। ਇਸ ਦੇ ਬਦਲੇ ਉਹ ਹੁਆਵੇਈ ਨੂੰ ਅਸਥਾਈ ਲਾਇਸੈਂਸ ਪ੍ਰਦਾਨ ਕਰੇਗਾ ਜਿਸ ਨਾਲ ਕਿ ਹੁਆਵੇਈ ਅਮਰੀਕੀ ਕੰਪਨੀਆਂ ਨਾਲ ਕਾਰੋਬਾਰ ਜਾਰੀ ਰੱਖ ਸਕੇ।