ਅਮਰੀਕਾ ‘ਚ ਪੰਜਾਬੀ ਪਰਿਵਾਰ ਦੇ ਸਮੂਹਕ ਕਤਲ ਦੀ ਗੁੱਥੀ ਸੁਲਝੀ, ਜਵਾਈ ਨਿਕਲਿਆ ਦੋਸ਼ੀ

by mediateam

ਅਮਰੀਕਾ-ਓਹਾਇਓ (ਵਿਕਰਮ ਸਹਿਜਪਲ) : ਅਮਰੀਕਾ 'ਚ ਕਤਲ ਕੀਤੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਦੀ ਗੁੱਥੀ ਸੁਲਝ ਗਈ ਹੈ। ਪੁਲਿਸ ਨੇ ਜਾਂਚ ਵਿਚ ਘਰ ਦੇ ਜਵਾਈ ਨੂੰ ਦੋਸ਼ੀ ਪਾਇਆ ਹੈ। ਅਮਰੀਕਾ ਦੇ ਓਹਾਇਓ ਸਟੇਟ ਵਿਚ 28 ਅਪ੍ਰੈਲ ਦੀ ਰਾਤ ਨੂੰ ਮਾਰੇ ਗਏ ਇਕ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਸਮੂਹਕ ਕਤਲ ਮਾਲਮੇ 'ਚ ਘਰ ਦਾ ਜਵਾਈ ਹੀ ਦੋਸ਼ੀ ਨਿਕਲਿਆ ਹੈ। ਗੁਰਪ੍ਰੀਤ ਸਿੰਘ ਨਾਮੀ ਇਸ ਦੋਸ਼ੀ ਨੂੰ ਪੁਲਿਸ ਨੇ ਚੌਹਰੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਚਾਰਾਂ ਮੈਂਬਰਾਂ ਨੂੰ ਰਾਤ 10 ਵਜੇ ਦੇ ਕਰੀਬ ਗੋਲ਼ੀ ਮਾਰੀ ਗਈ ਸੀ। ਮ੍ਰਿਤਕਾਂ 'ਚ ਗੁਰਪ੍ਰੀਤ ਦੀ ਪਤਨੀ ਮਿੱਤਰਾਂ ਕੌਰ ਵੀ ਸ਼ਾਮਲ ਸੀ। ਬਾਕੀ ਮ੍ਰਿਤਕਾਂ 'ਚ ਉਸ ਦਾ ਸਹੁਰਾ ਹਕੀਕਤ ਸਿੰਘ ਪਨਾਗ (59), ਸੱਸ ਪਰਮਜੀਤ ਕੌਰ (62) ਤੇ ਮਾਸੀ ਅਮਰਜੀਤ ਕੌਰ (58) ਸ਼ਾਮਲ ਸਨ। ਸ਼ਾਲਿੰਦਰਜੀਤ ਕੌਰ ਦੀ ਉਮਰ 39 ਸਾਲ ਸੀ। 

ਗੁਰਪ੍ਰੀਤ ਅਤੇ ਸ਼ਾਲਿੰਦਰਜੀਤ ਦੇ ਤਿੰਨ ਬੱਚੇ ਹਨ ਜੋ ਕਿ ਉਸ ਵੇਲੇ ਘਰੋਂ ਬਾਹਰ ਸਨ ਅਤੇ ਸੁਰੱਖਿਅਤ ਹਨ। ਇਨ੍ਹਾਂ ਸਭ ਦੀਆਂ ਗੋਲ਼ੀਆਂ ਵਿੰਨ੍ਹੀਆਂ ਲਾਸ਼ਵੈਸਟਮਿੰਸਟਰ ਦੇ ਇਕ ਡਰਾਈਵਰ ਦੇ ਘਰੋਂ ਮਿਲੀਆਂ ਸਨ। ਸਭ ਤੋਂ ਪਹਿਲਾਂ 911 'ਤੇ ਪੁਲਿਸ ਨੂੰ ਗੁਰਪ੍ਰੀਤ ਨੇ ਹੀ ਜਾਣਕਾਰੀ ਦਿੱਤੀ ਸੀ। ਇਹ ਪਰਿਵਾਰ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮਹਾਦੀਆਂ ਪਿੰਡ ਦਾ ਸੀ ਅਤੇ ਅਮਰੀਕਾ 'ਚ ਕਾਫ਼ੀ ਦੇਰ ਤੋਂ ਸੈਟਲ ਸੀ। ਅਮਰਜੀਤ ਕੌਰ ਤਾਂ ਫ਼ਤਿਹਗੜ੍ਹ ਸਾਹਿਬ ਦੇ ਇਕ ਨੇੜਲੇ ਪਿੰਡ ਦੀ ਵਾਸੀ ਸੀ ਪਰ ਸਿਰਫ਼ ਆਪਣੀ ਭੈਣ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਗਈ ਹੋਈ ਸੀ। ਗੁਰਪ੍ਰੀਤ ਸਿੰਘ ਖੰਨੇ ਕੋਲ ਪਿੰਡ ਮਾਨ ਪੁਰ ਗੋਸਲਾਂ ਦਾ ਵਾਸੀ ਸੀ। ਗੁਰਪ੍ਰੀਤ ਆਪਣੀ ਬੀਵੀ ਅਤੇ ਬੱਚਿਆਂ ਸਮੇਤ ਸਹੁਰੇ ਘਰ 'ਚ ਹੀ ਰਹਿ ਰਿਹਾ ਸੀ। 

ਉਹ ਦਿਖਾਵੇ ਲਈ ਇਨਸਾਫ਼ ਦੀ ਮੰਗ ਕਰਨ ਲਈ ਧਰਨੇ-ਮਾਰਚ ਵੀ ਕਰਦਾ ਰਿਹਾ। ਗੁਰਪ੍ਰੀਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਬੇਸ਼ੱਕ ਪੁਲਿਸ ਨੇ ਕਤਲਾਂ ਦਾ ਮੰਤਵ ਕੋਈ ਨਹੀਂ ਦੱਸਿਆ ਪਰ ਸ਼ੱਕ ਇਹੀ ਹੈ ਜਾਇਦਾਦ ਦੇ ਝਗੜੇ ਕਰਕੇ ਇਹ ਕਤਲ ਕੀਤੇ ਗਏ। ਇਸ ਸਬੰਧੀ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਵੀ ਪੜਤਾਲ ਕੀਤੀ ਸੀ।