ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਹਾਂਮਾਰੀ ਨਾਲ 1,34,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਦੇਸ਼ ਦੁਨੀਆ ਭਰ ਵਿੱਚ ਸਭ ਤੋਂ ਪ੍ਰਭਾਵਿਤ ਹੈ। ਮਹਾਂਮਾਰੀ ਤੋਂ ਬਚਣ ਲਈ ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਸਭ ਤੋਂ ਮੁੱਢਲੇ ਉਪਾਅ ਦੱਸੇ ਗਏ ਹਨ ਪਰ ਰਾਸ਼ਟਰਪਤੀ ਟਰੰਪ ਨੇ ਪਿਛਲੇ 4-5 ਮਹੀਨਿਆਂ ਤੋਂ ਮਾਸਕ ਪਾਉਣ ਪ੍ਰਤੀ ਗੰਭੀਰਤਾ ਨਹੀਂ ਦਿਖਾਈ।
ਹਾਲਾਂਕਿ, ਸ਼ਨੀਵਾਰ ਨੂੰ ਰਾਸ਼ਟਰਪਤੀ ਟਰੰਪ ਪਹਿਲੀ ਵਾਰ ਕੋਰੋਨਾ ਮਹਾਂਮਾਰੀ ਅਤੇ ਮਰੀਜ਼ਾਂ ਦੀ ਮੌਤ ਦੇ ਨਵੇਂ ਮਾਮਲਿਆਂ ਦੇ ਵਿਚਕਾਰ ਮਾਸਕ ਪਾਉਂਦੇ ਹੋਏ ਨਜ਼ਰ ਆਏ। ਦਰਅਸਲ, ਟਰੰਪ ਜ਼ਖਮੀ ਫੌਜੀਆਂ ਨੂੰ ਦੇਖਣ ਲਈ ਵਾਲਟਰ ਰੀਡ ਦੀ ਯਾਤਰਾ 'ਤੇ ਸਨ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਇੱਕ ਗੂੜ੍ਹੇ ਰੰਗ ਦਾ ਫੇਸ ਮਾਸ ਪਾਇਆਂ ਵੇਖਿਆ ਗਿਆ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹੀ ਟਰੰਪ ਨੇ ਵਾਲਟਰ ਰੀਡ ਦੀ ਆਪਣੀ ਪਹਿਲੀ ਫੇਰੀ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਸੀ, 'ਮੇਰੇ ਖਿਆਲ ਵਿਚ ਜਦੋਂ ਤੁਸੀਂ ਹਸਪਤਾਲ ਵਿਚ ਹੁੰਦੇ ਹੋ, ਖ਼ਾਸਕਰ ਉਸ ਖ਼ਾਸ ਸਥਿਤੀ ਵਿਚ, ਜਦੋਂ ਤੁਸੀਂ ਬਹੁਤ ਸਾਰੇ ਸੈਨਿਕਾਂ ਨਾਲ ਗੱਲ ਕਰ ਰਹੇ ਹੁੰਦੇ ਹੋ ਤਾਂ ਲੋਕਾਂ ਦਾ ਮੰਨਣਾ ਹੈ ਕਿ ਤੁਹਾਨੂੰ ਕੁਝ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ ਮੈਨੂੰ ਲਗਦਾ ਹੈ ਕਿ ਮਾਸਕ ਪਾਉਣਾ ਚੰਗੀ ਗੱਲ ਹੈ।'