ਇਰਾਨ ਅਤੇ ਇਰਾਕ ਨਾਲ ਵਧੀ ਅਮਰੀਕਾ ਦੀ ਤਕਰਾਰ

by

ਤੇਹਰਾਨ / ਇਦਲਿਬ , 16 ਮਈ ( NRI MEDIA )

ਇਰਾਨ ਅਤੇ ਅਮਰੀਕਾ ਲਗਾਤਾਰ ਰਿਸ਼ਤੇ ਖ਼ਰਾਬ ਹੁੰਦੇ ਜਾ ਰਹੇ ਹਨ , ਦੋਵੇਂ ਦੇਸ਼ ਇਸ ਸਮੇਂ ਯੁੱਧ ਦੇ ਕੰਡੇ ਤੇ ਖੜੇ ਹਨ ,  ਹੁਣ ਅਮਰੀਕਾ ਨੇ ਅਮਰੀਕੀ ਕਰਮਚਾਰੀਆਂ ਨੂੰ ਬਗਦਾਦ ਦਾ ਦੂਤਾਵਾਸ ਅਤੇ ਇਬਰਿਲ ਦਾ ਦੂਤਾਵਾਸ ਛੱਡਣ ਦਾ ਹੁਕਮ ਦਿੱਤਾ ਹੈ , ਸਿਰਫ ਐਮਰਜੈਂਸੀ ਸਟਾਫ ਦੂਤਾਵਾਸ ਵਿੱਚ ਤੈਨਾਤ ਰਹੇਗਾ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ, ਇਰਾਕ ਅਤੇ ਇਰਾਨ ਦਰਮਿਆਨ ਤਣਾਅ ਵਧਿਆ ਹੈ ,ਅਸਲ ਵਿੱਚ ਅਮਰੀਕਾ ਨੇ ਇਰਾਨ ਉੱਤੇ ਅਮਰੀਕੀ ਫੌਜ ਦੀ ਤੈਨਾਤੀ ਵਾਲੀਆਂ ਥਾਵਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ , ਇਰਾਕ ਵਿਚ ਅਮਰੀਕੀ ਦੂਤਾਵਾਸ ਨੇ ਆਮ ਵੀਜ਼ਾ ਸੇਵਾ ਅਸਥਾਈ ਤੌਰ 'ਤੇ ਬੰਦ ਕਰ ਦਿੱਤੀ ਹੈ |


ਅਮਰੀਕਾ ਅਤੇ ਇਰਾਨ ਦਰਮਿਆਨ ਪ੍ਰਮਾਣੂ ਸਮਝੌਤੇ ਦੇ ਕਾਰਣ ਤਣਾਅ ਸਿਖਰ 'ਤੇ ਹੈ , ਇਰਾਨ ਦੇ ਪਰਮਾਣੂ ਪ੍ਰੀਖਣਾਂ ਦੇ ਖਤਰੇ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਮੱਧ ਪੂਰਬ ਵਿੱਚ ਆਪਣੀ ਜਲ ਸੈਨਾ ਦੀਆਂ ਟੀਮਾਂ ਤੈਨਾਤ ਕੀਤੀਆਂ ਹਨ , ਹਾਲ ਹੀ ਵਿਚ ਖ਼ਬਰ ਆਈ ਕਿ ਅਮਰੀਕਾ ਇਰਾਨ ਨੂੰ ਦਬਾਉਣ ਲਈ 20,000 ਸੈਨਿਕਾਂ ਦੀ ਫਲੀਟ ਮੱਧ ਪੂਰਬ ਵਿਚ ਭੇਜ ਸਕਦਾ ਹੈ. ਹਾਲਾਂਕਿ, ਟਰੰਪ ਪ੍ਰਸ਼ਾਸਨ ਅਤੇ ਇਰਾਨ ਦੁਆਰਾ ਅਜਿਹੇ ਡਰ ਤੋਂ ਇਨਕਾਰ ਕੀਤਾ ਗਿਆ ਹੈ |

ਅਮਰੀਕਾ ਦੇ ਅਖਬਾਰ ਨਿਊ​​ਯਾਰਕ ਟਾਈਮਜ਼ ਨੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਸੀ ਕਿ ਮਿਡਲ ਈਸਟ ਵਿੱਚ ਟਰੰਪ ਵਲੋਂ ਫ਼ੌਜ ਨੂੰ ਮਜਬੂਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਟਰੰਪ ਨੇ ਇਸਨੂੰ ਇਕ ਫੇਕ ਨਿਊਜ ਦੱਸਿਆ ਸੀ , ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਕੋਈ ਯੋਜਨਾ ਨਹੀਂ ਹੈ ਜੇ ਅਜਿਹੀ ਸੰਭਾਵਨਾ ਹੁੰਦੀ ਹੈ, ਤਾਂ ਅਸੀਂ ਇਸ ਤੋਂ ਵੀ ਜ਼ਿਆਦਾ ਤਾਕਤਵਰ ਸੈਨਾ ਭੇਜਾਂਗੇ |

ਇਰਾਨ ਦੇ ਸੁਪਰੀਮ ਆਗੂ ਅਯਤੁੱਲਾ ਅਲੀ ਖਮੇਨੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਨਾਲ ਕੋਈ ਜੰਗ ਨਹੀਂ ਹੋਵੇਗੀ. ਰਿਪੋਰਟ 'ਚ ਕਿਹਾ ਗਿਆ ਹੈ ਕਿ ਇਰਾਨ ਅਮਰੀਕਾ ਨਾਲ ਨਜਿੱਠਣ ਲਈ ਹਮਲਾਵਰ ਰਵੱਈਆ ਅਪਣਾ ਸਕਦਾ ਹੈ  , ਖਮੇਨੀ ਨੇ ਕਿਹਾ ਕਿ ਇਰਾਨ ਅਤੇ ਅਮਰੀਕਾ ਜੰਗ ਨਹੀਂ ਚਾਹੁੰਦੇ. ਪਰ ਅਸੀਂ ਟਰੰਪ ਨਾਲ ਸਮਝੌਤਾ ਨਹੀਂ ਕਰਾਂਗੇ. ਇਹ ਦੇਸ਼ ਲਈ ਜ਼ਹਿਰ ਹੋ ਸਕਦਾ ਹੈ. ਅਮਰੀਕਾ ਸਾਡੀ ਮਿਜ਼ਾਈਲਾਂ ਅਤੇ ਤਕਨੀਕਾਂ ਨੂੰ ਲੈਣਾ ਚਾਹੁੰਦਾ ਹੈ |