ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਸਰਕਾਰ ਨੇ ਅੰਤਰਰਾਸ਼ਟਰੀ ਖੇਡਾਂ 'ਚ ਤਮਗਾ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਗਜ਼ਟਿਡ ਅਹੁਦਿਆਂ 'ਤੇ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਮੰਤਰੀ ਸੁਰੇਸ਼ ਖੰਨਾ 'ਤੇ ਯੁਵਾ ਕਲਿਆਣ ਮੰਤਰੀ ਗਿਰੀਸ਼ ਯਾਦਵ ਨੇ ਬੈਠਕ ਦੇ ਬਾਅਦ ਇਕ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੂਲ ਨਿਵਾਸੀ ਤਮਗਾ ਜੇਤੂ ਖਿਡਾਰੀਆਂ ਦੀ ਗਜ਼ਟਿਡ ਅਹੁਦਿਆਂ 'ਤੇ ਨਿਯੁਕਤੀ ਲਈ 'ਉੱਤਰ ਪ੍ਰਦੇਸ਼ ਇੰਟਰਨੈਸ਼ਨਲ ਪੋਸਟ ਵਿਨਰ ਡਾਇਰੈਕਟ ਰਿਕਰੂਟਮੈਂਟ ਰੂਲਜ਼, 2022' ਦੇ ਘੋਸ਼ਨਾ ਦੇ ਪ੍ਰਸਤਾਵ ਨੂੰ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਨੀਤੀ ਤਹਿਤ ਅੰਤਰ ਰਾਸ਼ਟਰੀ ਖੇਡਾਂ 'ਚ ਤਮਗਾ ਜੇਤੂਆਂ ਨੂੰ 9 ਸਰਕਾਰੀ ਵਿਭਾਗਾਂ ਦੀਆਂ ਸ਼ਨਾਖਤ ਕੀਤੇ ਗਏ 24 ਗਜ਼ਟਿਡ ਅਹੁਦਿਆਂ 'ਤੇ ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤਾ ਜਾਵੇਗਾ। ਇਹ 24 ਅਹੁਦੇ ਪੇਂਡੂ ਵਿਕਾਸ ਵਿਭਾਗ, ਸੈਕੰਡਰੀ ਸਿੱਖਿਆ ਵਿਭਾਗ, ਮੁੱਢਲੀ ਸਿੱਖਿਆ ਵਿਭਾਗ, ਗ੍ਰਹਿ ਵਿਭਾਗ, ਪੰਚਾਇਤੀ ਰਾਜ ਵਿਭਾਗ, ਯੁਵਾ ਕਲਿਆਣ ਵਿਭਾਗ, ਟਰਾਂਸਪੋਰਟ ਵਿਭਾਗ, ਜੰਗਲਾਤ ਵਿਭਾਗ ਅਤੇ ਮਾਲ ਵਿਭਾਗ ਨਾਲ ਸਬੰਧਤ ਹਨ, ਜੋ ਲੋਕ ਸੇਵਾ ਕਮਿਸ਼ਨ ਦੇ ਦਾਇਰੇ ਵਿੱਚ ਹਨ।