ਜੇਕਰ ਪ੍ਰਵਾਸੀ ਡਿਟੈਂਸ਼ਨ ਸੈਂਟਰਾਂ ਦੀ ਹਾਲਤ ਤੋਂ ਨਾਖੁਸ਼ ਹਨ ਤਾਂ ਨਾ ਆਉਣ ਅਮਰੀਕਾ – ਟਰੰਪ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਉਨਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨਾਂ ਵਿੱਚ ਕਿਹਾ ਗਿਆ ਸੀ ਕਿ ਪ੍ਰਵਾਸੀਆਂ ਲਈ ਬਣਾਏ ਗਏ ਡਿਟੈਂਸ਼ਨ ਸੈਂਟਰਾਂ ਵਿੱਚ ਬੰਦੇ ਤੂੜੀ ਵਾਂਗੂੰ ਤੁੰਨੇ ਹੁੰਦੇ ਹਨ ਅਤੇ ਉਹ ਰਹਿਣ ਯੋਗ ਨਹੀਂ ਹਨ। ਟਰੰਪ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਪ੍ਰਵਾਸੀ ਅਮਰੀਕਾ ਨਾ ਆਉਣ ਦਾ ਬਦਲ ਚੁਣ ਸਕਦੇ ਹਨ। 

ਉਨਾਂ ਕਿਹਾ ਕਿ ਜੇਕਰ ਗ਼ੈਰ-ਕਾਨੂੰਨੀ ਪ੍ਰਵਾਸੀ ਜਲਦੀ ਵਿੱਚ ਬਣਾਏ ਗਏ ਡਿਟੈਂਸ਼ਨ ਸੈਂਟਰਾਂ ਦੀ ਹਾਲਤ ਤੋਂ ਨਾਖੁਸ਼ ਹਨ ਤਾਂ ਉਹ ਅਮਰੀਕਾ ਨਾ ਆਉਣ। ਇਸ ਨਾਲ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਟਰੰਪ ਦਾ ਇਹ ਬਿਆਨ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਦੀ ਰਿਪੋਰਟ ਜਾਰੀ ਹੋਣ ਤੋਂ ਇੱਕ ਦਿਨ ਬਾਅਦ ਆਇਆ ਹੈ, ਜਿਸ ਵਿੱਚ ਇਨਾਂ ਡਿਟੈਂਸ਼ਨ ਕੈਂਪਾਂ ਦੀ ਖਰਾਬ ਹਾਲਤ ਬਾਰੇ ਦੱਸਿਆ ਗਿਆ ਹੈ।