by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਿੰਡ ਮੁਰਾਦਪੁਰ ਵਿੱਚ ਸੁੱਤੇ ਹੋਏ ਪਰਿਵਾਰ 'ਤੇ ਘਰ ਦੀ ਕੰਧ ਡਿੱਗ ਗਈ। ਜਿਸ ਕਾਰਨ ਇੱਕ ਜੀਅ ਦੀ ਮੌਤ ਹੋ ਗਈ ,ਜਦਕਿ ਬਾਕੀ ਗੰਭੀਰ ਜਖ਼ਮੀ ਹੋ ਗਏ। ਜਦੋ ਕੰਧ ਡਿੱਗੀ ਦੀ ਆਵਾਜ਼ ਆਈ ਤਾਂ ਆਸ -ਪਾਸ ਦੇ ਲੋਕਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਪੀੜਤ ਪਰਿਵਾਰ ਦੀ ਮਦਦ ਕੀਤੀ ਤੇ ਜਖ਼ਮੀਆਂ ਨੂੰ ਹਸਪਤਾਲ ਇਲਾਜ਼ ਲਈ ਦਾਖ਼ਲ ਕਰਵਾਇਆ ।ਇਸ ਘਟਨਾ ਨਾਲ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।