ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੱਟੇਬਾਜ਼ਾਂ ਤੋਂ ਪ੍ਰੇਸ਼ਾਨ ਹੋ ਕੇ ਰੇਲ ਗੱਡੀ ਤੋਂ ਛਾਲ ਮਾਰ ਕੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਿਮਾਂਸ਼ੂ ਵਾਸੀ ਫਗਵਾੜਾ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹਿਮਾਂਸ਼ੂ ਪਰਿਵਾਰ ਦਾ ਇਕਲੌਤਾ ਪੁੱਤ ਸੀ। ਇਸ ਦੀ 1 ਸਾਲ ਦੀ ਧੀ ਹੈ, ਮਰਨ ਤੋਂ ਪਹਿਲਾਂ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਸੰਦੇਸ਼ ਭੇਜਿਆ । ਜਿਸ 'ਚ ਉਸ ਨੇ ਸਾਰੀਆਂ ਦੇ ਨਾਮ ਦੱਸੇ ਹਨ। ਪੁਲਿਸ ਨੇ ਮ੍ਰਿਤਕ ਦੀ ਪਤਨੀ ਪ੍ਰਭਜੋਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰ ਲਿਆ ਹੈ। ਪ੍ਰਭਜੋਤ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਟ੍ਰੈਵਲ ਏਜੰਟ ਹਰਜਿੰਦਰ ਸਿੰਘ ਨੇ ਉਸ ਦੇ ਪਤੀ ਨੂੰ ਅਮਰੀਕਾ 'ਚ ਸੈਂਟਲ ਕਰਵਾਉਣ ਦੇ ਬਹਾਨੇ ਉਸ ਨੂੰ ਹੋਰ ਏਜੰਟਾਂ ਨਾਲ ਮਿਲਾਇਆ ਤੇ 35 ਲੱਖ ਰੁਪਏ 'ਚ ਮਾਮਲਾ ਤੈਅ ਕਰ ਲਿਆ ।
ਉਸ ਨੇ 16 ਲੱਖ ਰੁਪਏ ਐਡਵਾਂਸ ਲੈ ਲਏ ਸਨ, ਜਦਕਿ ਬਾਕੀ ਪੈਸੇ ਅਮਰੀਕਾ ਪਹੁੰਚਣ ਦੇ ਦੇਣੇ ਸੀ। ਪਤੀ ਨੂੰ ਕੁਝ ਮਹੀਨਿਆਂ ਤੱਕ ਅਮਰੀਕਾ ਦੀ ਸਰਹੱਦ ਕੋਲ ਇੱਕ ਸ਼ਹਿਰ 'ਚ ਲੂਕਾ ਕੇ ਰੱਖਿਆ ਤੇ ਪਰਿਵਾਰ ਨੂੰ ਕਿਹਾ ਕਿ ਮੁੰਡਾ ਅਮਰੀਕਾ ਪਹੁੰਚ ਗਿਆ ਹੈ । ਇਸ ਤੋਂ ਬਾਅਦ ਬਾਕੀ ਪੈਸੇ ਵੀ ਲੈ ਗਏ। ਪ੍ਰਭਜੋਤ ਨੇ ਕਿਹਾ ਕਿ 5 ਮਹੀਨਿਆਂ ਬਾਅਦ ਉਸ ਦਾ ਪਤੀ ਘਰ ਵਾਪਸ ਆ ਗਿਆ। ਪੈਸੇ ਵਾਪਸ ਮੰਗਣ 'ਤੇ ਦੋਸ਼ੀ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ,ਉੱਥੇ ਹੀ ਸੱਟੇਬਾਜ਼ਾਂ ਨੇ ਹਿਮਾਂਸ਼ੂ ਦੀ ਪ੍ਰੇਸ਼ਾਨੀ ਦਾ ਫਾਇਦਾ ਚੁੱਕ ਕੇ 8 ਲੱਖ ਰੁਪਏ ਦੀ ਠੱਗੀ ਮਾਰੀ। ਇਸ ਸਭ ਤੋਂ ਤੰਗ ਹੋ ਕੇ ਹਿਮਾਂਸ਼ੂ ਨੇ ਅੱਜ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।