by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਬਾਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2 ਮੋਟਰਸਾਈਕਲਾਂ ਦੀ ਭਿਆਨਕ ਟੱਕਰ ਹੋ ਗਈ। ਜਿਸ ਕਾਰਨ 2 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਜਖ਼ਮੀ ਹੋ ਗਿਆ।ਦੱਸਿਆ ਜਾ ਰਿਹਾ ਦੇਰ ਰਾਤ ਕੁਲਦੀਪ ਸਿੰਘ ਪਿੰਡ ਫਤਹਿਪੁਰ ਮੋਟਰਸਾਈਕਲ ਤੇ ਝਬਾਲ ਵਲੋਂ ਭਿੱਖੀਵਿੰਡ ਵੱਲ ਜਾ ਰਿਹਾ ਸੀ ਤਾਂ ਅੱਗੋਂ ਭਿੱਖੀਵਿੰਡ ਤੋਂ ਝਬਾਲ ਨੂੰ ਜਾ ਰਹੇ ਪ੍ਰਦੀਪ ਸਿੰਘ ਵਾਸੀ ਗੋਸਾਬਾਦ ਤੇ ਉਸ ਦਾ ਸਾਥੀ ਮੋਟਰਸਾਈਕਲ 'ਤੇ ਆ ਰਹੇ ਸਨ।ਇਸ ਦੌਰਾਨ ਦੋਵਾਂ ਦੀ ਜ਼ਬਰਦਸਤ ਟੱਕਰ ਹੋ ਗਈ ।ਹਾਦਸੇ ਦੌਰਾਨ ਜਖ਼ਮੀ ਹੋਏ ਵਿਅਕਤੀ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ ।ਮ੍ਰਿਤਕ ਦੀ ਪਛਾਣ ਕੁਲਦੀਪ ਤੇ ਪ੍ਰਦੀਪ ਦੇ ਰੂਪ 'ਚ ਹੋਈ ਹੈ, ਜਦਕਿ ਜਖ਼ਮੀ ਵਿਅਕਤੀ ਦਾ ਨਾਂ ਹਰਜੀਤ ਸਿੰਘ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।