ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਜਨਾਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬਾਬਾ ਬੁੱਢਾ ਪਬਲਿਕ ਹਾਈ ਸਕੂਲ 'ਚ ਪੜ੍ਹਦੇ ਵਿਦਿਆਰਥੀ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਅਰਜਨ ਸਾਬਰੀ ਦੇ ਰੂਪ 'ਚ ਹੋਈ ਹੈ । ਦੱਸਿਆ ਜਾ ਰਿਹਾ ਅਰਜਨ ਸਾਬਰੀ ਬਾਬਾ ਬੁੱਢਾ ਹਾਈ ਸਕੂਲ ਅਜਨਾਲਾ ਵਿਖੇ 8ਵੀਂ ਜਮਾਤ 'ਚ ਪੜ੍ਹਦਾ ਸੀ ਤੇ ਸਕੂਲ ਜਾਣ ਤੋਂ ਬਾਅਦ ਜਦੋ ਉਹ ਸਕੂਲ ਅੰਦਰ ਆਪਣੇ ਸਾਥੀਆਂ ਨਾਲ ਖੇਡ ਰਿਹਾ ਸੀ ਤਾਂ ਅਚਾਨਕ ਪੱਖੇ ਦੀਆਂ ਤਾਰਾਂ 'ਚੋ ਉਸ ਨੂੰ ਕਰੰਟ ਲੱਗ ਗਿਆ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਵੱਲੋ ਸਕੂਲ ਸਟਾਫ 'ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਕਰੰਟ ਲੱਗਣ ਤੋਂ ਬਾਅਦ ਕਾਫੀ ਦੇਰ ਤੱਕ ਸਕੂਲ ਸਟਾਫ ਵਲੋਂ ਉਸ ਨੂੰ ਸਕੂਲ ਅੰਦਰ ਹੀ ਰੱਖਿਆ ਗਿਆ, ਜਿਸ ਕਰਕੇ ਉਸ ਦੀ ਮੌਤ ਹੋ ਗਈ । ਸਕੂਲ ਸਟਾਫ ਨੇ ਕਿਹਾ ਕਿ ਸਕੂਲ 'ਚ ਅੱਧੀ ਛੁੱਟੀ ਹੋਈ ਸੀ। ਜਿਸ ਦੌਰਾਨ ਉਹ ਹਾਦਸਾ ਵਾਪਰਿਆ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
by jaskamal