by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦਾਦੀ ਦੇ ਪੜ੍ਹਨ ਲਈ ਕਿਹਾ ਤਾਂ 11 ਸਾਲਾ ਪੋਤੇ ਨੇ ਇਹ ਖੌਫ਼ਨਾਕ ਕਦਮ ਚੁੱਕ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਬੱਚਾ ਚੋਥੀ ਜਮਾਤ ਵਿੱਚ ਪੜ੍ਹਾਈ ਕਰਦਾ ਸੀ ਤੇ ਉਸ ਦੇ ਪੜ੍ਹਾਈ ਦੇ ਦਬਾਅ ਵਿੱਚ ਇਹ ਕਦਮ ਚੁੱਕਿਆ ਹੈ। ਦੱਸਿਆ ਜਾ ਰਿਹਾ ਦਾਦੀ ਨੇ ਬੱਚੇ ਨੂੰ ਪੜ੍ਹਾਈ ਕਰਨ ਲਈ ਕਿਹਾ ਸੀ । ਜਿਸ ਤੋਂ ਬਾਅਦ ਬੱਚਾ ਪੜ੍ਹਾਈ ਕਰਨ ਲਈ ਆਪਣੇ ਕਮਰੇ ਵਿੱਚ ਚਲਾ ਗਿਆ, ਜਦੋ ਕਾਫੀ ਸਮੇ ਤੱਕ ਉਹ ਕਮਰੇ 'ਚੋ ਬਾਹਰ ਨਹੀ ਆਇਆ ਤਾਂ ਪਰਿਵਾਰਿਕ ਮੈਬਰਾਂ ਨੇ ਖਿੜਕੀ ਦਾ ਪਰਦਾ ਹਟਾ ਕੇ ਦੇਖਿਆ । ਬੱਚੇ ਨੇ ਆਪਣੀ ਜਾਨ ਦੇ ਦਿੱਤੀ ਸੀ। ਮ੍ਰਿਤਕ ਦੇ ਪਿਤਾ ਭਾਂਡੇ ਬਣਾਉਣ ਦਾ ਕੰਮ ਕਰਦਾ ਹੈ ,ਉਨ੍ਹਾਂ ਦੇ 3 ਬੱਚੇ ਸਨ । ਜਿਨ੍ਹਾਂ 'ਚੋ ਮ੍ਰਿਤਕ ਸਭ ਤੋਂ ਵੱਡਾ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।