ਨਿਊਜ਼ ਡੈਸਕ (ਰਿੰਪੀ ਸ਼ਰਮਾ ): ਮਾਧੋਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਹਿਲਾ ਕਾਂਸਟੇਬਲ ਨੀਤੂ ਨੇ ਫਾਹਾ ਲੈ ਕੇ ਜ਼ਿੰਦਗੀ ਖ਼ਤਮ ਕਰ ਲਈ। ਦੱਸਿਆ ਜਾ ਰਿਹਾ ਨੀਤੂ ਭਾਗਲਪੁਰ ਥਾਣੇ 'ਚ ਤਾਇਨਾਤ ਸੀ। ਬੀਤੀ ਦਿਨੀਂ ਉਸ ਦੀ ਲਾਸ਼ ਰੇਲਵੇ ਕੁਆਰਟਰ ਵਿੱਚ ਮਿਲੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨੀਤੂ ਨੇ ਮਰਨ ਤੋਂ ਪਹਿਲਾਂ ਆਪਣੇ ਪਤੀ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਆਪਣੇ ਜ਼ਿੰਦਗੀ ਖ਼ਤਮ ਕਰਨ ਜਾ ਰਹੀ ਹੈ। ਉਸ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਜਦੋ ਤੱਕ ਪੁਲਿਸ ਟੀਮ ਪਹੁੰਚੀ। ਉਸ ਨੇ ਫਾਹਾ ਲੈ ਲਿਆ ਮਹਿਲਾ ਕਾਂਸਟੇਬਲ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਬਹੁਤ ਪ੍ਰੇਸ਼ਾਨ ਕਰ ਲਿਆ ।
ਹੁਣ ਹੋਰ ਨਹੀ…. ਮੈ ਮਰਨ ਜਾ ਰਹੀ ਹਾਂ । ਇਸ ਤੋਂ ਬਾਅਦ ਉਸ ਦੇ ਪਤੀ ਨੇ ਪੁਲਿਸ ਥਾਣੇ ਇਸ ਬਾਰੇ ਜਾਣਕਾਰੀ ਦਿੱਤੀ । ਪੁਲਿਸ ਨੇ ਪਹੁੰਚ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ । ਦੱਸਣਯੋਗ ਹੈ ਕਿ ਨੀਤੂ ਦਾ ਪਿਛਲੇ ਸਾਲ ਪ੍ਰਸ਼ਾਂਤ ਦੀਪ ਨਾਲ ਵਿਆਹ ਹੋਇਆ ਸੀ। ਆਸ -ਪਾਸ ਦੇ ਲੋਕਾਂ ਨੇ ਦੱਸਿਆ ਕਿ ਨੀਤੂ ਦਾ ਵਿਆਹ ਧੋਖੇ ਨਾਲ ਹੋਇਆ ਸੀ। ਮੁੰਡੇ ਵਾਲਿਆਂ ਨੇ ਕਿਹਾ ਕਿ ਪ੍ਰਸ਼ਾਂਤ ਇੰਜੀਨੀਅਰ ਹੈ ਪਰ ਬਾਅਦ ਵਿੱਚ ਪਤਾ ਲਗਾ ਕਿ ਉਹ ਪਹਿਲਾਂ ਕਪੜੇ ਸਿਲਾਈ ਕਰਦਾ ਸੀ। ਬਾਅਦ ਵਿੱਚ ਉਸ ਨੇ ਕੁਝ ਸਮਾਂ ਸਬਜ਼ੀ ਵੀ ਵੇਚੀ। ਇਨ੍ਹਾਂ ਗੱਲਾਂ ਕਾਰਨ ਨੀਤੂ ਕਾਫੀ ਪ੍ਰੇਸ਼ਾਨ ਰਹਿੰਦੀ ਸੀ । ਇਸ ਕਾਰਨ ਉਸ ਨੇ ਅੱਜ ਖ਼ੁਦਕੁਸ਼ੀ ਕਰ ਲਈ ।