ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੜ੍ਹਦੀਵਾਲਾ ਦੇ ਪਿੰਡ ਬਾਹਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਵਿਆਹੁਤਾ ਨੇ ਆਪਣੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਲਖਵਿੰਦਰ ਸਿੰਘ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਨੇ ਸ਼ਿਕਾਇਤ 'ਚ ਦੱਸਿਆ ਕਿ ਮੇਰੇ ਕੁੜੀ ਸੰਦੀਪ ਕੌਰ ਦਾ ਵਿਆਹ 2022 ਨੂੰ ਸਤਵੀਰ ਸਿੰਘ ਵਾਸੀ ਪਿੰਡ ਬਾਹਲਾ ਨਾਲ ਹੋਇਆ ਸੀ। ਸ਼ਿਕਾਇਤਕਰਤਾ ਅਨੁਸਾਰ ਮੇਰਾ ਜੁਆਈ ਸਤਵੀਰ ਸਿੰਘ ਮੇਰੀ ਕੁੜੀ ਕੋਲੋਂ ਦਾਜ ਦੀ ਮੰਗ ਕਰਦਾ ਸੀ ਕਿ ਮੈ ਵਿਦੇਸ਼ ਜਾਣਾ ਹੈ…. ਮੈਨੂੰ ਪੈਸੇ ਲੈ ਕੇ ਦੇਵੇ ।
ਮੇਰੀ ਕੁੜੀ ਨੇ ਮੈਨੂੰ ਸਾਰਾ ਕੁਝ ਦੱਸਿਆ। ਮੈ ਆਪਣੀ ਕੁੜੀ ਨੂੰ ਕਿਹਾ ਸੀ ਕਿ ਅਸੀਂ ਪੈਸਿਆਂ ਦਾ ਇੰਤਜਾਮ ਕਰ ਦਿੰਦੇ ਹਾਂ ਪਰ ਮੇਰੀ ਕੁੜੀ ਦੇ ਸਹੁਰੇ ਪਰਿਵਾਰ ਨੇ ਵਿਆਹ ਸਮੇ ਕਿਹਾ ਸੀ ਕਿ ਅਸੀਂ ਪੈਸਿਆਂ ਦਾ ਇੰਤਜਾਮ ਕਰਕੇ ਕੁੜੀ ਤੇ ਉਸ ਦੇ ਪਤੀ ਨੂੰ ਵਿਦੇਸ਼ ਭੇਜਾਂਗੇ। ਪੀੜਤ ਨੇ ਕਿਹਾ ਮੇਰੀ ਕੁੜੀ ਨੇ ਦੱਸਿਆ ਸੀ ਕਿ ਮੇਰਾ ਪਤੀ ਤੇ ਸਹੁਰੇ ਪਰਿਵਾਰ ਤੰਗ ਪ੍ਰੇਸ਼ਾਨ ਕਰਦਾ ਹੈ ਪਰ ਅੱਜ ਸਵੇਰੇ ਮੈਨੂੰ ਫੋਨ ਆਇਆ ਕਿ ਤੁਹਾਡੀ ਕੁੜੀ ਨੇ ਫਾਹਾ ਲੈ ਲਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।