ਨਿਊਜ਼ ਡੈਸਕ (ਰਿੰਪੀ ਸ਼ਰਮਾ): ਲੁਧਿਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲਿਵ- ਇਨ ਰਿਲੇਸ਼ਨ ਰਹਿਣ ਵਾਲੀ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਤੋਂ ਪ੍ਰੇਸ਼ਾਨ ਹੋ ਕੇ ਜ਼ਿੰਦਗੀ ਖ਼ਤਮ ਕਰ ਲਈ। ਇਸ ਮਾਮਲੇ 'ਚ ਪੁਲਿਸ ਨੇ ਨੇਪਾਲ ਦੇ ਰਹਿਣ ਵਾਲੇ ਸ਼ਿਆਮ ਬਹਾਦਰ ਦੇ ਬਿਆਨਾਂ 'ਤੇ ਦੀਪਕ ਖ਼ਿਲਾਫ਼ ਮਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦੇ ਸ਼ਿਆਮ ਨੇ ਦੱਸਿਆ ਕਿ ਉਸ ਦੀ ਧੀ ਕਰੁਨਾ ਪਿਛਲੇ ਕਈ ਸਾਲ ਤੋਂ ਨੇਪਾਲ ਤੋਂ ਭਾਰਤ ਆ ਕੇ ਰਹਿ ਰਿਹਾ ਸੀ।
ਕੁਝ ਸਮੇ ਤੋਂ ਉਹ ਲੁਧਿਆਣਾ 'ਚ ਇੱਕ ਕਿਰਾਏ ਦੇ ਕਮਰੇ 'ਚ ਰਹਿ ਰਹੀ ਸੀ। 2 ਸਾਲ ਤੋਂ ਉਸ ਦੇ ਸਬੰਧ ਦੀਪਕ ਨਾਲ ਸਨ ਪਰ ਬੀਤੀ ਦਿਨੀਂ ਕਰੁਨਾ ਦੀ ਲਾਸ਼ ਉਸ ਦੇ ਕਮਰੇ 'ਚੋ ਮਿਲੀ। ਜਾਂਚ 'ਚ ਸਾਹਮਣੇ ਆਇਆ ਕਿ ਦੋਸ਼ੀ ਬੇਹੱਦ ਪ੍ਰੇਸ਼ਾਨ ਕਰਦਾ ਸੀ । ਜਿਸ ਕਾਰਨ ਉਸ ਨੇ ਅੱਜ ਖ਼ੁਦਕੁਸ਼ੀ ਕਰ ਲਈ ,ਪਰਿਵਾਰਿਕ ਮੈਬਰਾਂ ਨੇ ਜਦੋ ਕਰੁਨਾ ਦੇ ਫੋਨ ਦੇ ਮੈਸੇਜ ਦੇਖੇ ਤਾਂ ਦੀਪਕ ਤੇ ਕਰੁਨਾ ਦੇ ਵਿਵਾਦ ਬਾਰੇ ਖੁਲਾਸਾ ਹੋਇਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।