by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਪਾਸੇ ਭੈਣ ਦੇ ਵਿਆਹ ਦੀ ਬਰਾਤ ਘਰ ਦੇ ਦਰਵਾਜ਼ੇ 'ਤੇ ਦੂਜੇ ਪਾਸੇ ਭਰਾ ਦੀ ਅਚਾਨਕ ਮੌਤ ਹੋ ਗਈ। ਦੱਸਿਆ ਜਾ ਰਿਹਾ ਰਾਜੇਸ਼ ਰਾਜਾਵਤ ਦੇ 3 ਮੁੰਡੇ ਹਨ। ਜਿਨ੍ਹਾਂ 'ਚੋ ਰਾਹੁਲ ਹੀ ਸ਼ਹਿਰ ਕੰਮ ਕਰਕੇ ਪਰਿਵਾਰ ਦਾ ਖਰਚਾ ਚਲਾਉਂਦਾ ਸੀ ਪਰ ਹੁਣ ਉਸ ਦੀ ਮੌਤ ਨਾਲ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ।
ਜਾਣਕਾਰੀ ਅਨੁਸਾਰ ਰਾਜੇਸ਼ ਰਾਜਾਵਤ ਦੀ ਕੁੜੀ ਸਰਿਤਾ ਦਾ ਵਿਆਹ ਸੀ। ਵਿਆਹ ਦੀ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਤੇ ਬਰਾਤ ਦੇ ਸਵਾਗਤ ਲਈ ਤਿਆਰੀ ਕੀਤੀ ਜਾ ਰਹੀ ਸੀ। ਜਿਸ 'ਚ ਉਸ ਦਾ ਭਰਾ ਰਾਹੁਲ ਬਹੁਤ ਖੁਸ਼ ਸੀ ,ਇਸ ਦੌਰਾਨ ਘਰ ਦੇ ਬਾਹਰ ਬਰਾਤ ਪਹੁੰਚ ਗਈ ।ਅਚਾਨਕ ਬਰਾਤ ਦੇ ਸਵਾਗਤ ਤੋਂ ਪਹਿਲਾਂ ਰਾਹੁਲ ਬੇਹੋਸ਼ ਹੋ ਕੇ ਡਿੱਗ ਗਿਆ। ਪਰਿਵਾਰਿਕ ਮੈਬਰ ਮੌਕੇ 'ਤੇ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।ਇਸ ਘਟਨਾ ਕਾਰਨ ਸਾਰੇ ਪਰਿਵਾਰਿਕ ਮੈਬਰਾਂ ਸਦਮੇ 'ਚ ਹਨ ।